-->
ਥਾਣਾ ਮੋਹਕਮਪੁਰ ਵੱਲੋਂ ਇੱਕ ਐਕਟੀਵਾ ਸਵਾਰ ਪਾਸੋ ਲੱਖਾ ਦੀ ਲੁੱਟ ਕਰਨ ਵਾਲਿਆਂ ਦਾ ਤੀਜਾ ਸਾਥੀ ਵੀ ਕਾਬੂ।

ਥਾਣਾ ਮੋਹਕਮਪੁਰ ਵੱਲੋਂ ਇੱਕ ਐਕਟੀਵਾ ਸਵਾਰ ਪਾਸੋ ਲੱਖਾ ਦੀ ਲੁੱਟ ਕਰਨ ਵਾਲਿਆਂ ਦਾ ਤੀਜਾ ਸਾਥੀ ਵੀ ਕਾਬੂ।

ਥਾਣਾ ਮੋਹਕਮਪੁਰਾ ਵੱਲੋਂ ਇੱਕ ਐਕਟੀਵਾ ਸਵਾਰ ਪਾਸੋ ਲੱਖਾ ਦੀ ਲੁੱਟ ਕਰਨ
ਵਾਲਿਆਂ ਦਾ ਤੀਜਾ ਸਾਥੀ ਵੀ ਕਾਬੂ।
 ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) - ਸੁਰਜੀਤ ਕੁਮਾਰ ਵਾਸੀ ਨਿਊ ਪਵਨ ਨਗਰ ਬਟਾਲਾ ਰੋਡ ਅੰਮ੍ਰਿਤਸਰ ਦਾ ਬਿਆਨ ਮੋਸੂਲ ਹੋਇਆ ਕਿ ਉਹ ਬਿਜਲੀ ਮਹਿਕਮੇ ਵਿੱਚੋ ਜੇ.ਈ ਰਿਟਾਇਰਡ ਹੋਇਆ ਹੈ ਅਤੇ ਆਪਣੇ ਬੇਟੇ ਦੀਪਕ ਰਾਮਪਾਲ ਨਾਲ ਉਸਦੀਆ ਕਿਤਾਬਾ ਸਕੂਲਾ ਨੂੰ ਵੇਚਣ ਵਿੱਚ ਮਦਦ ਕਰਦਾ ਹੈ ਸ਼ਾਮ ਆਪਣੇ ਬੇਟੇ ਪਾਸੋ ਪੇਮੈਟ ਕਰੀਬ 4 ਲੱਖ ਰੁਪੈ ਆਪਣੀ ਐਕਟਿਵਾ ਦੀ ਡਿੱਗੀ ਵਿੱਚ ਰੱਖ ਕੇ ਬੈਗ ਵਿੱਚ ਪਾ ਕੇ ਜਾ ਰਿਹਾ ਸੀ, ਜਦੋ ਉਹ ਗਲੀ ਨੰਬਰ 20 ਘਨੱਈਆ ਹਸਪਤਾਲ ਨੇੜੇ ਨਿਊ ਪਵਨ ਨਗਰ ਪੁੱਜਾ ਤਾ ਪਿਛੋ ਤਿੰਨ ਜਾਣੇ ਮੋਟਰਸਾਈਕਲ ਸਵਾਰ ਆਏ ਤੇ ਉਸਦੀ ਐਕਟਿਵਾ ਵਿੱਚ ਲਿਆ ਕੇ ਮਾਰਿਆ ਜਿਸ ਨਾਲ ਉਹ ਕੰਧ ਨਾਲ ਜਾ ਕੇ ਵੱਜਾ ਜਿਸ ਤੇ ਉਕਤ ਤਿੰਨਾ ਵਿਅਕਤੀਆ ਨੇ ਮੁੱਦਈ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਐਕਟਿਵਾ ਦੀ ਡਿੱਗੀ ਵਿੱਚ ਬੈਗ ਜਿਸ ਵਿੱਚ 4 ਲੱਖ ਰੁਪੈ ਸੀ ਖੋਹ ਕੇ ਭੱਜ ਗਏ। ਜਿਸ ਸਬੰਧੀ ਮੁਕੱਦਮਾ ਨੰਬਰ 29 ਮਿਤੀ 28-3-24 ਜੁਰਮ 379- ਬੀ (2) 34 ਭ:ਦ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦਰਜ ਰਜਿਸਟਰ ਕਰਕੇ ਏ.ਐਸ.ਆਈ ਰਣਜੀਤ ਸਿੰਘ ਵਲੋਂ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਜਿਸ ਸਬੰਧੀ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਜੀ ਦੀਆਂ ਹਿਦਾਇਤਾਂ ਤੇ ਸ੍ਰੀ ਨਵਜੋਤ ਸਿੰਘ PPS ADCP City-3, ਸ੍ਰੀ ਗੁਰਿੰਦਰਬੀਰ ਸਿੰਘ PPS ACP/EAST ਜੀ ਵਲੋ ਜਾਰੀ ਦਿਸ਼ਾ ਨਿਰਦੇਸਾ ਤਹਿਤ INSP/SHO ਹਰਪ੍ਰੀਤ ਸਿੰਘ ਥਾਣਾ ਮੋਹਕਮਪੁਰਾ ਅਮ੍ਰਿਤਸਰ ਮੁਤਾਬਿਕ ਥਾਣਾ ਹਜਾ ਦੀ ਪੁਲਿਸ ਵਲੋ ਵੱਖ ਵੱਖ ਟੀਮਾ ਤਿਆਰ ਕੀਤੀਆ ਤਾ ਦੋਰਾਨੇ ਤਫਤੀਸ਼ ASI ਰਣਜੀਤ ਸਿੰਘ ਵਲੋ ਮੁਕੱਦਮਾ ਹਜਾ ਦੇ ਦੋਸ਼ੀ 1. ਅਮਿਤ ਕੁਮਾਰ ਉਰਫ ਪਰੋਠੀ ਪੁੱਤਰ ਦਲਬੀਰ ਸਿੰਘ ਵਾਸੀ ਮਕਾਨ ਨੰਬਰ 1150 ਗਲੀ ਨੰਬਰ 1 ਭੂਸ਼ਣਪੁਰਾ ਇੰਨਸਾਈਡ ਸੁਲਤਾਨਵਿੰਡ ਅੰਮ੍ਰਿਤਸਰ ਨੂੰ ਮਿਤੀ 4-4-24 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 1 ਲੱਖ ਰੁਪੈ ਅਤੇ 2.ਮਨੋਜ ਕੁਮਾਰ ਉਰਫ ਮੰਗਾ ਪੁੱਤਰ ਸੁਬਾਸ਼ ਚੰਦਰ ਵਾਸੀ ਗਲੀ ਮੋਚੀਆ ਵਾਲੀ ਨੇੜੇ ਘੜੀਆ ਵਾਲਾ ਮਹਾ ਸਿੰਘ ਗੇਟ ਅੰਮ੍ਰਿਤਸਰ ਨੂੰ ਮਿਤੀ 7 - 4 - 23 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 30,000 ਰੁਪੈ ਬ੍ਰਾਮਦ ਕੀਤੇ ਗਏ ਅਤੇ ਹੁਣ ਦੋਸ਼ੀ ਵਿਸ਼ਾਲ ਪੁੱਤਰ ਜਸਪਾਲ ਵਾਸੀ ਮਕਾਨ ਨੰਬਰ 1202, ਗਲੀ ਨੰਬਰ 08 ਹੁਸੈਨਪੁਰਾ ਅੰਮ੍ਰਿਤਸਰ ਨੂੰ ਮਿਤੀ 21-05-2024 ਨੂੰ ਗ੍ਰਿਫਤਾਰ ਕੀਤਾ ਗਿਆ।

Ads on article

Advertise in articles 1

advertising articles 2

Advertise