-->
ਵਿਸ਼ਵ ਥੈਲੇਸੀਮੀਆਂ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਵਿਸ਼ਵ ਥੈਲੇਸੀਮੀਆਂ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਵਿਸ਼ਵ 'ਥੈਲੇਸੀਮੀਆਂ ਦਿਵਸ' ਮੌਕੇ ਕੱਢੀ
ਜਾਗਰੂਕਤਾ ਰੈਲੀ
ਅੰਮ੍ਰਿਤਸਰ, 10 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਵਲੋਂ ਤਰਨਤਾਰਨ ਵਲੋਂ ਸਿਵਲ ਸਰਜਨ ਡਾ ਸੰਜੀਵ ਕੋਹਲੀ ਜੀ ਦੀ ਪ੍ਰਧਾਨਗੀ ਹੇਠਾਂ ਸਿਵਲ ਹਸਪਤਾਲ ਵਿਖੇ ਵਿਸ਼ਵ ਥੈਲੇਸੀਮੀਆਂ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਰੈਲੀ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਤੇ ਸਿਵਲ ਸਰਜਨ ਡਾ ਸੰਜੀਵ ਕੋਹਲੀ ਨੇ ਕਿਹਾ ਕਿ ਥੈਲੇਸੀਮੀਆਂ ਇਕ ਜੈਨੇਟਿਕ ਰੋਗ ਹੈ, ਜਿਸ ਵਿੱਚ ਖੂਨ ਦੇ ਸੈਲਾਂ ਵਿਚ ਵਿਗਾੜ ਪੈਦਾ ਹੋ ਜਾਂਦੇ ਹਨ। ਜੋਕਿ ਥੈਲੇਸੀਮੀਆਂ ਗ੍ਰਸਤ ਮਾਤਾ-ਪਿਤਾ ਤੋਂ ਬੱਚਿਆਂ ਵਿੱਚ ਜਮਾਂਦਰੂ ਤੌਰ ਤੇ ਹੋ ਸਕਦਾ ਹੈ। ਥੈਲੇਸੀਮੀਆਂ ਦੇ ਆਮ ਲੱਛਣ ਖੂਨ ਦੀ ਕਮੀਂ ਰਹਿਣਾਂ, ਚਮੜੀ ਦਾ ਪੀਲਾਪਣ, ਕਮਜੋਰੀ ਰਹਿਣਾਂ, ਬੱਚਿਆਂ ਵਿਚ ਘੱਟ ਵਿਕਾਸ, ਪੇਟ ਦਾ ਫੁਲਿਆਂ ਰਹਿਣਾਂ, ਪਿਸ਼ਾਬ ਦਾ ਗਾੜ੍ਹਾਪਨ, ਬੇਹੋਸ਼ੀ ਦੀ ਹਾਲਤ ਆਦਿ ਹੋ ਸਕਦੇ ਹਨ। ਇਸਤੋਂ ਬਚਾਓ ਲਈ ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਓਣੀ ਚਾਹੀਦੀ ਹੈ ਅਤੇ ਕਿਸੇ ਤਰਾ ਦੇ ਲੱਛਣ ਸਾਹਣੇ ਆਓਣ ਤੇ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਤੇ ਜਾ ਕੇ ਆਪਣਾਂ ਇਲਾਜ ਕਰਾਓਣਾਂ ਚਾਹੀਦਾ ਹੈ ਇਸ ਮੌਕੇ ਜਿਲ੍ਹ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ, ਐਸ.ਐਮ.ਓ. ਡਾ ਰਮਨਦੀਪ ਪੱਡਾ, ਡਾ ਨੀਰਜ ਲੱਤਾ, ਡਾ ਅਮਨਦੀਪ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਨਰਸਿੰਗ ਸਟਾਫ ਅਤੇ ਨਰਸਿੰਗ ਸਟੂਡੇਂਟ ਹਾਜਰ ਸਨ।

Ads on article

Advertise in articles 1

advertising articles 2

Advertise