-->
ਦਿਲ ਦੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ਼ ਸੰਬੰਧੀ  ਕਰਵਾਇਆ ਗਿਆ ਸੈਮੀਨਾਰ ਦਿਲ ਦੀ ਸੰਭਾਲ ਬਹੁਤ ਜ਼ਰੂਰੀ - ਡਾ.ਮੰਨਣ ਆਨੰਦ

ਦਿਲ ਦੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ਼ ਸੰਬੰਧੀ ਕਰਵਾਇਆ ਗਿਆ ਸੈਮੀਨਾਰ ਦਿਲ ਦੀ ਸੰਭਾਲ ਬਹੁਤ ਜ਼ਰੂਰੀ - ਡਾ.ਮੰਨਣ ਆਨੰਦ

ਦਿਲ ਦੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ਼ ਸੰਬੰਧੀ ਕਰਵਾਇਆ
ਗਿਆ ਸੈਮੀਨਾਰ
ਦਿਲ ਦੀ ਸੰਭਾਲ ਬਹੁਤ ਜ਼ਰੂਰੀ - ਡਾ.ਮੰਨਣ ਆਨੰਦ
ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) - ਡਿਸਟ੍ਰਿਕ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਅੱਜ ਖੰਡਵਾਲਾ ਛੇਹਰਟਾ ਵਿਖੇ ਮਹੀਨਾਵਾਰ ਮੀਟਿੰਗ ਦੌਰਾਨ ਦਿਲ ਦੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ਼ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਚੇਅਰਮੈਨ ਡਾ.ਪ੍ਰਭਜੀਤ ਸਿੰਘ ਅਤੇ ਪ੍ਰਧਾਨ ਡਾ.ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਅਤੇ ਪੰਜਾਬ ਸਰਕਾਰ ਤੋਂ ਸਨਮਾਨਿਤ ਡਾ.ਮੰਨਣ ਆਨੰਦ ਮੈਨੇਜਿੰਗ ਡਾਇਰੈਕਟਰ ਜਨਤਾ ਹਸਪਤਾਲ ਏਅਰਪੋਰਟ ਰੋਡ ਅਤੇ ਸ਼ੂਗਰ ਦੀ ਸਪੈਸ਼ਲਿਸਟ ਡਾ.ਮੈਕਸਿਮਾ ਖੁਰਾਣਾ ਸਨ।ਇਸ ਮੌਕੇ ਡਾ.ਮੰਨਣ ਆਨੰਦ ਨੇ ਦਿਲ ਦੀਆਂ ਬਿਮਾਰੀਆਂ ਅਤੇ ਇਸਦੇ ਆਧੁਨਿਕ ਇਲਾਜ਼ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਸੈਮੀਨਾਰ ਵਿੱਚ ਆਏ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਵਿਸਥਾਰ ਨਾਲ ਦਿੱਤੇ।ਇਸ ਮੌਕੇ ਡਾ.ਮੰਨਣ ਆਨੰਦ ਨੇ ਅਪਣੇ ਦਿਲ ਦੀ ਸੰਭਾਲ ਲਈ ਰੌਜ਼ਾਨਾ ਸੈਰ,ਡਾਇਟ ਕੰਟਰੋਲ,ਸਟਰੈਸ ਤੋਂ ਬਚਾਅ,ਤਲੀਆ ਚੀਜ਼ਾਂ ਖਾਣ ਪੀਣ ਤੋਂ ਪ੍ਰਹੇਜ਼,ਦਵਾਈਆਂ ਡਾਕਟਰ ਦੀ ਸਲਾਹ ਨਾਲ ਲੈਣ ਲਈ ਕਿਹਾ।ਇਸ ਮੌਕੇ ਡਾ.ਪ੍ਰਭਜੀਤ ਸਿੰਘ ਚੇਅਰਮੈਨ, ਪ੍ਰਧਾਨ ਡਾ.ਜਸਪ੍ਰੀਤ ਸਿੰਘ ਅਤੇ ਐਸੋਸੀਏਸ਼ਨ ਦੀ ਟੀਮ ਵੱਲੋਂ ਡਾ.ਮੰਨਣ ਆਨੰਦ ਅਤੇ ਡਾ.ਮੈਕਸਿਮਾ ਖੁਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਪ੍ਰਭ ਸਿੰਘ ਸਕੱਤਰ,ਡਾ.ਸੁਰਜੀਤ ਸਿੰਘ ਵਿੱਤ ਸਕੱਤਰ, ਡਾ.ਪਰਮਿੰਦਰ ਸਿੰਘ ਸੀਨੀ.ਮੈਂਸ਼ਰ, ਡਾ.ਬਲਵਿੰਦਰ ਸਿੰਘ ਰੰਧਾਵਾ,ਡਾ.ਬਲਦੇਵ ਸਿੰਘ ਕੰਬੋ,ਡਾ.ਬਲਜਿੰਦਰ ਸਿੰਘ, ਡਾ.ਸੁਭਾਸ਼ ਸਿੰਘ,ਡਾ.ਭੁਪਿੰਦਰ ਸਿੰਘ, ਡਾ.ਰਸ਼ਪਾਲ ਸਿੰਘ, ਡਾ.ਰਾਜਦੀਪ,ਕੰਵਲਜੀਤ ਸਿੰਘ ਵਾਲੀਆ,ਮਨਜਿੰਦਰ ਸਿੰਘ ਮਿੰਟੂ,ਡਾ.ਦੀਪਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। 

Ads on article

Advertise in articles 1

advertising articles 2

Advertise