-->
ਦ ਸਿੱਖ ਹੌਪ ਚੈਰੀਟੇਬਲ ਟਰੱਸਟ ਵਲੋ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ

ਦ ਸਿੱਖ ਹੌਪ ਚੈਰੀਟੇਬਲ ਟਰੱਸਟ ਵਲੋ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ

ਦ ਸਿੱਖ ਹੌਪ ਚੈਰੀਟੇਬਲ ਟਰੱਸਟ ਵਲੋ ਕਰਵਾਇਆ ਜਾਵੇਗਾ ਮਹਾਨ
ਗੁਰਮਤਿ ਸਮਾਗਮ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) - ਦ ਸਿੱਖ ਹੋਪ ਚੈਰੀਟੇਬਲ ਟਰੱਸਟ ਵਲੋ ਸਿੱਖ ਹੋਪ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 69 ਮੋਹਾਲੀ ਵਿਖੇ 26 ਮਈ ਦਿਨ ਐਤਵਾਰ ਨੂੰ ਸ਼ਾਮ ਵਜੇ ਤੋਂ ਵਜੇ ਤੱਕ ਕਰਵਾਇਆ ਜਾਵੇਗਾ ਜਾਣਕਾਰੀ ਦਿੰਦਿਆਂ ਸ੍ਰ.ਡੀ ਪੀ ਸਿੰਘ, ਸਾਬਕਾ ਸੀਈਓ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਬਕਾ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ, ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ਼ ਅਤੇ ਵਾਈਸ ਪ੍ਰੈਜ਼ੀਡੈਂਟ ਸਿੱਖ ਹੋਪ ਨੇ ਦੱਸਿਆ ਕਿ ਪਾਠ ਸ੍ਰੀ ਰਹਿਰਾਸ ਸਾਹਿਬ ਜੀ ਪਾਠ ਉਪਰੰਤ ਕੀਰਤਨ ਜੱਥਾ ਸਿੱਖ ਹੋਪ ਅਤੇ ਰਾਗੀ ਜੱਥਾ ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ ,ਭਾਈ ਹਰਜੋਤ ਸਿੰਘ ਜਖਮੀ ਜਲੰਧਰ ਵਾਲੇ ਸੰਗਤਾ ਨੂੰ ਗੁਰਬਾਣੀ ਰਸ ਨਾਲ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਇਸ ਸਮਾਗਮ ਵਿੱਚ ਸਿੱਖ ਹੋਪ ਚੈਰੀਟੇਬਲ ਟਰੱਸਟ ਵਲੋ ਫਾਈਨੇਸ਼ਲ ਹੈਲਪ ਸਕੀਮ ਤਹਿਤ ਲੋੜਵੰਦ ਗੁਰਸਿੱਖਾ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਮਾਇਕ ਸਹਾਇਤਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਸਿਖਿਆ ਬੋਰਡ ਦੀ ਅੱਠਵੀ,ਦਸਵੀਂ,ਬਾਰਵੀਂ ਜਮਾਤ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਗੁਰਸਿੱਖ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਜਾਵੇਗਾ ।।

Ads on article

Advertise in articles 1

advertising articles 2

Advertise