ਵਿਸ਼ਵ ਥੈਲੇਸੀਮੀਆਂ ਦਿਵਸ ਮੌਕੇ ਕਰਵਾਇਆ ਗਿਆ ਜਿਲਾ੍ ਪੱਧਰੀ ਜਾਗਰੂਕਤਾ ਸਮਾਗਮ
ਅੰਮ੍ਰਿਤਸਰ, 9 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਸੁਮੀਤ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਸਿਵਲ ਹਸਪਤਾਲ ਵਿਖੇ ਵਿਸ਼ਵ ਥੈਲੇਸੀਮੀਆਂ ਦਿਵਸ ਮੌਕੇ ਜਿਲਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸਿਵਲ ਸਰਜਨ ਡਾ ਸੁਮੀਤ ਸਿੰਘ ਨੇ ਕਿਹਾ ਕਿ ਥੈਲੇਸੀਮੀਆਂ ਇਕ ਜੈਨੇਟਿਕ ਰੋਗ ਹੈ, ਜਿਸ ਵਿੱਚ ਖੂਨ ਦੇ ਸੈਲਾਂ ਵਿਚ ਵਿਗਾੜ ਪੈਦਾ ਹੋ ਜਾਂਦੇ ਹਨ। ਜੋਕਿ ਥੈਲੇਸੀਮੀਆਂ ਗ੍ਰਸਤ ਮਾਤਾ-ਪਿਤਾ ਤੋਂ ਬੱਚਿਆਂ ਵਿੱਚ ਜਮਾਂਦਰੂ ਤੌਰ ਤੇ ਹੋ ਸਕਦਾ ਹੈ। ਥੈਲੇਸੀਮੀਆਂ ਦੇ ਆਮ ਲੱਛਣ ਖੂਨ ਦੀ ਕਮੀਂ ਰਹਿਣਾਂ, ਚਮੜੀ ਦਾ ਪੀਲਾਪਣ, ਕਮਜੋਰੀ ਰਹਿਣਾਂ, ਬੱਚਿਆਂ ਵਿਚ ਘੱਟ ਵਿਕਾਸ, ਪੇਟ ਦਾ ਫੁਲਿਆਂ ਰਹਿਣਾਂ, ਪਿਸ਼ਾਬ ਦਾ ਗਾੜ੍ਹਾਪਨ, ਬੇਹੋਸ਼ੀ ਦੀ ਹਾਲਤ ਆਦਿ ਹੋ ਸਕਦੇ ਹਨ। ਇਸਤੋਂ ਬਚਾਓ ਲਈ ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਓਣੀ ਚਾਹੀਦੀ ਹੈ ਅਤੇ ਕਿਸੇ ਤਰਾਂ ਦੇ ਲੱਛਣ ਸਾਹਣੇ ਆਓਣ ਤੇ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਤੇ ਜਾ ਕੇ ਆਪਣਾਂ ਇਲਾਜ ਕਰਾਓਣਾਂ ਚਾਹੀਦਾ ਹੈ ਇਸ ਮੌਕੇ ਐਸ.ਐਮ.ਓ. ਡਾ ਸਵਰਨਜੀਤ ਧਵਨ, ਐਸ.ਐਮ.ਓ. ਡਾ ਮਦਨ ਮੋਹਨ, ਡਾ ਜਸਕਰਣ ਕੌਰ, ਡਾ ਚਿੰਕੀ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਜਸਬੀਰ ਕੌਰ, ਗੁਰਿੰਦਰ ਕੌਰ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।