-->
ਸਟੇਟ ਟੀਮ ਵਲੋਂ ਸਮੂਹ ਸਮੂਹ ਸਿਹਤ ਅਧਿਕਾਰੀਆਂ ਨਾਲ ਕੀਤੀ ਗਈ ਅਹਿਮ ਮੀਟਿੰਗ

ਸਟੇਟ ਟੀਮ ਵਲੋਂ ਸਮੂਹ ਸਮੂਹ ਸਿਹਤ ਅਧਿਕਾਰੀਆਂ ਨਾਲ ਕੀਤੀ ਗਈ ਅਹਿਮ ਮੀਟਿੰਗ

ਸਟੇਟ ਟੀਮ ਵਲੋਂ ਸਮੂਹ ਸਮੂਹ ਸਿਹਤ ਅਧਿਕਾਰੀਆਂ ਨਾਲ ਕੀਤੀ ਗਈ
ਅਹਿਮ ਮੀਟਿੰਗ
ਅੰਮ੍ਰਿਤਸਰ, 10 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਸਰਜਨ ਤਰਨਤਾਰਨ ਡਾ ਸੰਜੀਵ ਕੋਹਲੀ ਅਤੇ ਜਿਲਾ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਤਰਨਤਾਰਨ ਵਿਖੇ ਵੈਕਸੀਨੇਸ਼ਨ ਸੰਬਧੀ ਸਾਰੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕਰਨ ਲਈ ਸਟੇਟ ਪੱਧਰ ਤੋਂ ਆਏ ਅਸਿਸਟੇਂਟ ਡਾਇਰੈਕਟਰ ਡਾ ਬਲਵਿੰਦਰ ਕੌਰ ਅਤੇ ਵਿਸ਼ਵ ਸਿਹਤ ਸੰਸ਼ਥਾ ਦੇ ਸਟੇਟ ਐਸ.ਐਮ.ਓ. ਡਾ ਵਿਕਰਮ ਗੁਪਤਾ ਜੀ ਵਲੋਂ ਸਮੂਹ ਪ੍ਰੋਗਰਾਮ ਅਧਿਕਾਰੀਆਂ, ਸੀਨੀਅਰ ਮੈਡੀਕਲ ਅਫਸਰਾਂ ਅਤੇ ਹੈਡ-ਕਵਾਟਰ ਐਲ.ਐਚ.ਵੀ. ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਅਸਿਸਟੇਂਟ ਡਾਇਰੈਕਟਰ ਡਾ ਬਲਵਿੰਦਰ ਕੌਰ ਨੇ ਕਿਹਾ ਕਿ ਜਿਲਾ ਤਰਨਤਾਰਨ ਵਿਖੇ ਚੈਕਿੰਗ ਦੌਰਾਨ ਵੈਕਸੀਨੇਸ਼ਨ ਦਾ ਸਾਰਾ ਕੰਮ ਤੱਸਲੀਬਖਸ਼ ਪਾਇਆ ਗਿਆ ਹੈ, ਪਰ ਫਿਰ ਵੀ ਆਨ-ਲਾਈਨ ਐਂਟਰੀ ਦੇ ਕੰਮ ਵਿਚ ਸੁਧਾਰ ਲਿਆਓਣ ਦੀ ਲੋੜ ਹੈ। ਇਸ ਅਵਸਰ ਤੇ ਸਟੇਟ ਐਸ.ਐਮ.ਓ. ਡਾ ਵਿਕਰਮ ਗੁਪਤਾ ਨੇ ਬਲਾਕ ਵਾਈਸ ਵੈਕਸੀਨੇਸ਼ਨ ਡਾਟਾ ਅਨੈਲਸਿਸ ਕੀਤਾ ਅਤੇ ਆਨਲਾਈਨ ਐਂਟਰੀਆਂ ਪੂਰੀਆਂ ਕਰਨ ਤੇ ਜੋਰ ਦਿੱਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡੀ.ਐਮ.ਸੀ. ਡਾ ਸੰਦੀਪ ਕਾਲੜਾ, ਐਸ.ਐਮ.ਓ. ਡਾ ਰਮਨਦੀਪ ਸਿੰਘ ਪੱਡਾ, ਸਟੇਟ ਐਮ.ਓ. ਡਾ ਮਨਹਰਦੀਪ ਕੌਰ, ਐਸ.ਐਮ.ਓ. ਡਾ ਇਸ਼ਿਤਾ, ਯੂ.ਅੇਨ.ਡੀ.ਪੀ. ਪ੍ਰੋਜੈਕਟ ਅਫਸਰ ਡਾ ਜਾਵੇਦ ਅਹਿਮਦ ਅਤੇ ਤਰੁਣ ਕਲਸੀ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਜਿਲਾ ਐਮ.ਈ.ਆਈ.ਉ. ਅਮਰਦੀਪ ਸਿੰਘ ਅਤੇ ਸਮੂਹ ਸਟਾਫ, ਹਾਜਰ ਸੀ।

Ads on article

Advertise in articles 1

advertising articles 2

Advertise