-->
ਡਾਕਟਰਾਂ ਵਿਰੁੱਧ ਹਿੰਸਾ ਵੱਡਾ ਗੁਨਾਹ ਹੈ: ਡਾ ਦਲੇਰ ਸਿੰਘ ਮੁਲਤਾਨੀ

ਡਾਕਟਰਾਂ ਵਿਰੁੱਧ ਹਿੰਸਾ ਵੱਡਾ ਗੁਨਾਹ ਹੈ: ਡਾ ਦਲੇਰ ਸਿੰਘ ਮੁਲਤਾਨੀ

ਡਾਕਟਰਾਂ ਵਿਰੁੱਧ ਹਿੰਸਾ ਵੱਡਾ ਗੁਨਾਹ ਹੈ: ਡਾ ਦਲੇਰ ਸਿੰਘ
ਮੁਲਤਾਨੀ
 
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) - ਮਰੀਜ ਦਾ ਇਲਾਜ ਕਿਸੇ ਚਮਤਕਾਰ ਨਾਲ ਨਹੀਂ ਹੁੰਦਾ ਬਲਕਿ ਮਰੀਜ ਦਾ ਇਲਾਜ ਡਾਕਟਰ ਦੀ ਸੋਚ/ ਪੜ੍ਹਾਈ, ਦਵਾਈ ਦਾ ਅਸਰ ਤੇ ਮਰੀਜ ਦੀ ਹਾਲਤ ਤੇ ਨਿਰਭਰ ਕਰਦਾ ਹੈ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਰਿਟਾ ਸਿਵਲ ਸਰਜਨ ਡਾ ਦਲੇਰ ਸਿੰਘ ਮੁਲਤਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਨ੍ਹਾਂ ਕਿਹਾ ਕਿ ਜੋ ਲੋਕ ਡਾਕਟਰਾਂ ਵਿਰੁੱਧ ਹਿੰਸਾ ਕਰਦੇ ਹਨ ਉਹਨਾਂ ਵਿਰੁਧ 2008 ਵਿਚ ਪੰਜਾਬ ਸਰਕਾਰ ਵੱਲੋਂ ਬਣਾਏ ਕਨੂੰਨ ਤਹਿਤ ਗੈਰ ਜ਼ਮਾਨਤੀ ਪਰਚਾ ਦਰਜ ਹੋਣਾ ਚਾਹੀਦਾ ਜਿੱਥੇ ਡਾਕਟਰਾਂ ਵਿਰੁੱਧ ਹਿੰਸਾ ਗੁਨਾਹ ਹੈ ਉੱਥੇ ਪੁਲਿਸ ਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਕਿਸੇ ਵੀ ਅਣਗਹਿਲੀ ਲਈ ਡਾਕਟਰਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਅਤੇ ਅਰੈਸਟ ਕਰਨ ਤੋ ਪਹਿਲਾਂ ਸਿਵਲ ਸਰਜਨ ( ਕਨੂੰਨ ਮੁਤਾਬਕ ਪੰਜ ਮੈਂਬਰੀ ਕਮੇਟੀ ਬਣੀ ਹੋਈ ) ਕੋਲ਼ੋਂ ਪੂਰੀ ਜਾਂਚ ਕਰਨ ਉਪਰੰਤ ਹੀ ਐਫ ਆਈ ਆਰ ਦਰਜ ਕਰਨ ਨਹੀਂ ਤਾਂ ਕੋਰਟ ਦੇ ਆਡਰਾਂ ਦੀ ਅਪਮਾਣਤਾ ਮੰਨੀ ਜਾਵੇਗੀ ਤੀਸਰਾ ਡਾਕਟਰਾਂ ਨੂੰ ਕੰਨਜੂਮਰ ਡਿਸਪਿਊਟ ਰੀਡਰੈਸਿਲ ਐਕਟ ਤੋਂ ਬਾਹਰ ਕਰ ਦੇਣਾ ਚਾਹੀਦਾ ਤਾਂ ਕਿ ਡਾਕਟਰ ਮੈਡੀਕਲ ਕਿੱਤੇ ਨੂੰ ਬਿਜਨਸ ਕਹਿ ਕੇ ਲੋਕਾਂ ਦੀ ਲੁੱਟ ਨਾ ਕਰ ਸਕਣ ।

Ads on article

Advertise in articles 1

advertising articles 2

Advertise