-->
ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਸਟੇਟ ਵਲੋਂ ਕੀਤੀ ਗਈ ਅਹਿਮ ਵੀਡੀਓ ਕਾਨਫਰੈਂਸ

ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਸਟੇਟ ਵਲੋਂ ਕੀਤੀ ਗਈ ਅਹਿਮ ਵੀਡੀਓ ਕਾਨਫਰੈਂਸ

ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਸਟੇਟ ਵਲੋਂ ਕੀਤੀ ਗਈ ਅਹਿਮ
ਵੀਡੀਓ ਕਾਨਫਰੈਂਸ
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਮਾਨਯੋਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਹਤਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟੇਟ ਨੋਡਲ ਅਫਸਰ ਕਮ ਅਸਿਸਟੇਂਟ ਡਾਇਰੈਕਟਰ ਡਾ ਜਸਕਿਰਨ ਜੀਤ ਕੌਰ ਅਤੇ ਸਟੇਟ ਕੁਆਰਡੀਨੇਟਰ ਆਰ.ਬੀ.ਐਸ.ਕੇ. ਡਾ ਸ਼ਤੀਸ਼ ਜੀ ਵਲੋਂ ਜਿਲ੍ਹਾ ਤਰਨ ਤਾਰਨ ਵਿੱਚ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਅਹਿਮ ਵੀਡੀਓ ਕਾਨਫਰੈਂਸ ਕੀਤੀ ਗਈ। ਇਸ ਕਾਨਫਰੈਂਸ ਵਿਚ ਸਿਵਲ ਸਰਜਨ ਤਰਨਤਾਰਨ ਡਾ ਸੰਜੀਵ ਕੋਹਲੀ ਅਤੇ ਜਿਲਾ ਟੀਕਾਕਰਣ ਅਫਸਰ ਦੀ ਅਗਵਾਹੀ ਹੇਠਾਂ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੇ ਸ਼ਮੂਲੀਅਤ ਕੀਤੀ । ਇਸ ਮੋਕੇ ਤੇ ਸਟੇਟ ਅਧਿਕਾਰੀਆਂ ਨੇ ਕਿਹਾ ਕਿ ਅਨੀਮੀਆਂ ਕਾਰਣ ਵਿੱਚ ਸ਼ਰੀਰ ਵਿੱਚ ਖੁਨ ਦੀ ਕਮੀ ਹੋ ਜਾਦੀ ਹੈ ਅਤੇ ਸਰੀਰਕ ਤੰਦਰੁਸਤੀ ਤੇ ਵਾਧੇ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਜੱਚਾ-ਬੱਚਾ ਦੀ ਮੌਤ ਦਰ ਦਾ ਇੱਕ ਵੱਡਾ ਕਾਰਣ ਅਨੀਮੀਆ ਹੀ ਹੈ। ਇਸ ਸੱਮਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋ ਨਿਰੰਤਰ ੳਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨੋਡਲ ਅਫਸਰ ਬਾਣਾਇਆਂ ਜਾਂਦਾ ਹੈਹਫਤੇ ਹਰ ਬੱਧਵਾਰ ਅਤੇ ਸ਼ਨੀਵਾਰ ਨੂੰ ਕੈਂਪ ਲਗਾ ਕੇ ਸਕੂਲ ਹੈਲਥ ਟੀਮਾਂ ਵਲੋਂ ਬੱਚਿਆਂ ਦੀ ਅਚੈ.ਬੀ. ਟੈਸਟਿੰਗ ਕੀਤੀ ਜਾਵੇਗੀ ਅਤੇ ਅਨੀਮੀਆਂ ਵਾਲੇ ਬੱਚਿਆਂ ਨੂੰ ਆਰ.ਬੀ.ਐਸ.ਕੇ. ਦੀਆਂ ਟੀਮਾਂ ਵਲੌਂ ਆਈ.ਐਫ.ਏ. ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਇਸਦੀ ਰਿਪੋਰਟ ਹਰ ਹਫਤੇ ਜਿਲਾ੍ਹ ਪੱਧਰ ਤੇ ਅਤੇ ਹਰ ਮਹੀਨੇ ਸਟੇਟ ਪੱਧਰ ਤੇ ਆਨ-ਲਾਈਨ ਭੇਜੀ ਜਾਵੇਗੀ। ਇਸਤੋਂ ਇਲਾਵਾ ਗਰਭਵਤੀ ਮਾਵਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਇਰਨ ਦੀ ਗੋਲੀਆਂ ਮੁਫਤ ਦੇਣਾ, ਹਫਤਾਵਰੀ ਆਇਰਨ ਫੋਲੀਕ ਐਸਿਡ ਸਪਲੀਮੈਂਟ ਤਹਿਤ 10 ਤੌ 19 ਸਾਲ ਤੱਕ ਦੇ ਸਾਰੇ ਰਜਿਸਟਰਡ ਕਿਸੋਰ/ਕਿਸ਼ੋਰੀਆਂ ਨੂੰ ਆਂਗਣਵਾੜੀ ਕੇਦਰਾਂ ਵਿਖੇ 6 ਵੀ ਤੋ 12 ਵੀ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆ ਨੂੰ ਹਫਤੇ ਵਿੱਚ ਇਕ ਵਾਰ ਆਇਰਨ ਫੋਲਿਕ ਐਸਿਡ ਦੀ ਗੋਲੀ ਖੁਆਈ ਜਾਦੀ ਹੈ।

Ads on article

Advertise in articles 1

advertising articles 2

Advertise