ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਸਿਹਤ ਸੇਵਾਵਾਂ ਸਬੰਧੀ ਆਮ ਆਦਮੀਂ ਕਲੀਨਿਕ ਡਾਕਟਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜੱਚਾ-ਬੱਚਾ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਓਣ ਲਈ ਸਮੂਹ ਆਮ ਆਦਮੀਂ ਕਲਿਨਿਕ ਡਾਕਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਵਲੋਂ ਕਿਹਾ ਕਿ ਮਟਰਨਲ ਅਤੇ ਚਾਇਲਡ ਡੈਥ ਰੇਟ ਵਿਚ ਸੁਧਾਰ ਲਿਆਓਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾ ਦੀ ਜਲਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਹਾਈਰਿਸਕ ਕੇਸਾਂ ਦੀ ਪਹਿਚਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸਾਰੇ ਹਾਈਰਿਸਕ ਕੇਸਾਂ ਵਿਚ ਗਰਭਵਤੀ ਮਾਵਾਂ ਅਨੀਮੀਆ, ਸ਼ੂਗਰ, ਹਾਈਪਰਟੇਂਸ਼ਨ, ਪ੍ਰੀਵੀਅਸ ਸਜੇਰੀਅਨ, ਉਮਰ17 ਤੋਂ ਘੱਟ ਜਾਂ 35 ਤੋਂ ਵੱਧ ਹੋਣਾਂ, ਭਾਰ ਬਹੁਤ ਜਿਆਦਾ ਘੱਟ ਜਾਂ ਵੱਧ ਹੋਣਾਂ, ਕੱਦ ਬਹੁਤ ਛੋਟਾ ਹੋਣਾਂ, ਸ਼ਰੀਰ ਅਤੇ ਪੈਰਾਂ ਤੇ ਸੋਜ ਪੈਣੀ, ਦੌਰੇ ਪੈਣਾਂ, ਵਾਰ-ਵਾਰ ਖੂਨ ਪੈਣਾਂ, ਬੱਚਾ ਬ੍ਰੀਚ ਹੋਣਾਂ, ਮਲਟੀਪਲ ਅਬਾਰਸ਼ਨ ਹੋਣਾਂ, ਜੌੜੇ ਬੱਚੇ ਹੋਣਾਂ ਜਾਂ ਪਹਿਲਾਂ ਸਟਿਲ ਬਰਥ ਹਿਸਟਰੀ ਹੋਣਾਂ ਆਦਿ ਸ਼ਾਮਲ ਹੁੰਦਾ ਹੈ, ਜੇਕਰ ਕਿਸੇ ਨੂੰ ਵੀ ਪਹਿਲਾਂ ਤੋਂ ਅਜਿਹੀ ਸੱਮਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨਜਦੀਕ ਦੇ ਸਰਕਾਰੀ ਹੈਲਥ ਸੈਂਟਰ ਤੇ ਜਾ ਕੇ ਆਪਣੀ ਜਾਂਚ ਤੇ ਇਲਾਜ ਕਰਵਾਓੁਣਾਂ ਚਾਹੀਦਾ ਹੈ। ਉਹਨਾਂ ਇਸ ਅਵਸਰ ਤੇ ਬੜੇ ਹੀ ਵਿਸ਼ਥਾਰ ਨਾਲ ਜੱਚਾ-ਬੱਚਾ ਸਿਹਤ ਸੰਭਾਲ, ਟੀਕਾਰਣ, ਜੇ.ਐਸ.ਐਸ.ਕੇ., ਫੈਮਲੀ ਪਲੈਨਿੰਗ, ਸੈਕਸ ਰੇਸ਼ੋ, ਨੈਸ਼ਨਲ ਹੈਲਥ ਪ੍ਰੋਗਰਾਮ, ਡੇਂਗੂ, ਚਿਕਨਗੁਨੀਆਂ, ਮਟਰਨਲ ਅਤੇ ਚਾਇਲਡ ਡੈਥ ਦੇ ਕਾਰਣ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਮੀਟਿੰਗ ਦਾ ਮੱਖ ਮੰਤਵ ਜਿਲੇ੍ਹ ਵਿਚ ਐਮ.ਐਮ.ਆਰ. ਅਤੇ ਸੀ.ਡੀ.ਆਰ. ਨੂੰ ਘਟਾਉਣਾ ਹੈ। ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡਾ ਰਾਘਵ ਗੁਪਤਾ, ਡਾ ਵਨੀਤ, ਡਾ ਨਵਦੀਪ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਆਮ ਆਦਮੀਂ ਕਲੀਨਿਕਾਂ ਦੇ ਮੈਡੀਕਲ ਅਫਸਰ ਅਤੇ ਸਟਾਫ ਹਾਜਰ ਸਨ।