-->
ਅਕਾਲੀ ਦਲ ਨੂੰ ਵੱਡਾ ਝੱਟਕਾ, ਕਾਂਗਰਸ ਨੂੰ ਮਿਲਿਆ ਬੱਲ

ਅਕਾਲੀ ਦਲ ਨੂੰ ਵੱਡਾ ਝੱਟਕਾ, ਕਾਂਗਰਸ ਨੂੰ ਮਿਲਿਆ ਬੱਲ

ਅਕਾਲੀ ਦਲ ਨੂੰ ਵੱਡਾ ਝੱਟਕਾ, ਕਾਂਗਰਸ ਨੂੰ ਮਿਲਿਆ ਬੱਲ
ਪ੍ਰਧਾਨ, ਸਕੱਤਰ ਅਤੇ ਬੀ.ਸੀ. ਵਿੰਗ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ
ਡਾਇਨਾਸੋਰ ਮੁੜ ਸਕਦੇ ਪਰ ਕਦੇ ਅਕਾਲੀ ਨੀਂ ਆ ਸਕਦੇ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ੍ਰ ਹਰਜਿੰਦਰ ਸਿੰਘ ਜਿੰਦਾ ਜੀ, ਪ੍ਰਧਾਨ ਮਾਝਾ ਜੋਨ ਸ਼੍ਰੋਮਣੀ ਅਕਾਲੀ ਦਲ ਸ੍ਰ ਅਮਨਪ੍ਰੀਤ ਸਿੰਘ ਹੈਰੀ ਜੀ, ਪ੍ਰਧਾਨ ਬੀ.ਸੀ.ਵਿੰਗ ਸ਼੍ਰੋਮਣੀ ਅਕਾਲੀ ਦਲ ਸ੍ਰ ਬਲਵੰਤ ਸਿੰਘ ਜੀ ਅਤੇ ਬੀ.ਜੇ.ਪੀ.ਸ਼ਹਿਰੀ ਸਕੱਤਰ ਸ਼੍ਰੀ ਤਰਲੋਕ ਚੰਦ ਜੀ ਆਪਣੇ ਸਾਥੀਆਂ ਸਮੇਤ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ।
ਗੁਰਜੀਤ ਸਿੰਘ ਔਜਲਾ ਅਤੇ ਉੱਤਰਾਖੰਡ ਦੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਯਸ਼ਪਾਲ ਆਰੀਆ ਨੇ ਸਿਰੋਪਾ ਦੇਕੇ ਉਹਨਾਂ ਨੂੰ ਪਾਰਟੀ ਵਿਖੇ ਸ਼ਾਮਿਲ ਕੀਤਾ ਅਤੇ ਉਹਨਾਂ ਦਾ ਸਨਮਾਨ ਕੀਤਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਉਹਨਾਂ ਨੂੰ ਕਿਸੇ ਬਜ਼ੁਰਗ ਨੇ ਕਿਹਾ ਸੀ ਕਿ ਡਾਇਨਾਸੋਰ ਤੇ ਦੁਬਾਰਾ ਆ ਸਕਦੇ ਹਨ ਪਰ ਅਕਾਲੀ ਨਹੀਂ ਆ ਸਕਦੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਜਿਸ ਕਰਕੇ ਉਹਨਾਂ ਦਾ ਵਜੂਦ ਖਤਮ ਹੋ ਗਿਆ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਬਿਲਕੁਲ ਹਾਸ਼ਿਏ ਤੇ ਹੈ ਜਿਸ ਪਾਰਟੀ ਦਾ ਲੋਕਸਭਾ ਉਮੀਦਵਾਰ ਚੰਡੀਗੜ ਤੋਂ ਟਿਕਟ ਛੱਡ ਦੇਵੇ ਉਸਦਾ ਕੀ ਵਜੂਦ ਹੋਵੇਗਾ। ਅਕਾਲੀ ਦਲ ਵਿੱਚ ਪਰਿਵਾਰਵਾਦ ਬਹੁਤ ਜਿਆਦਾ ਹਾਵੀ ਹੈ ਜਿਸ ਕਰਕੇ ਜੁਝਾਰੂ ਵਰਕਰ ਪਾਰਟੀ ਛੱਡਕੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਹਰਜਿੰਦਰ ਸਿਘ ਜੀ ਅਤੇ ਹੋਰ ਬੇਹੱਦ ਜੁਝਾਰੂ ਵਰਕਰ ਸੀ ਅਤੇ ਅਜਿਹੇ ਨੇਤਾ ਦਾ ਵੋਟਾਂ ਤੋਂ ਦੋ ਦਿਨ ਪਹਿਲਾਂ ਦਾ ਪਾਰਟੀ ਛੱਡ ਕੇ ਜਾਣਾ ਅਕਾਲੀ ਦਲ ਲਈ ਬੇਹੱਦ ਘਾਟਾ ਰਹੇਗਾ। ਉਹਨਾਂ ਨੇ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਦਿੱਲ ਨਾਲ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਵਿੱਚ ਕੰਮ ਕਰਣ ਵਾਲੇ ਵਰਕਰ ਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਵੇਗੀ।
ਇਸ ਮੌਕੇ ਬੀਜੇਪੀ ਬਾਰੇ ਗੱਲ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਜੇਪੀ ਇੱਸ ਵੇਲੇ ਨਾਰਾ ਲਗਾ ਰਹੀ ਹੈ ਕਿ ਜੋ ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਨੇ ਬਚਪਨ ਤੋ ਇਹੋ ਸੁਣਿਆ ਹੈ ਕਿ ਰਾਮ ਨੇ ਜਾ ਪਰਮਾਤਮਾ ਨੇ ਇਸ ਸਰੀਸ਼ਟੀ ਨੂੰ ਰਚਿਆ ਹੈ ਅਤੇ ਹੁਣ ਬੀਜੇਪੀ ਵਾਲੇ ਵੋਟਾਂ ਦੇ ਨਾਮ ਤੇ ਕਹਿਣ ਲੱਗ ਪਏ ਹਨ ਕਿ ਉਹ ਰਾਮ ਜੀ ਨੁੰ ਲਿਆਏ ਹਨ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਜੇਪੀ ਦੋਨੋ ਪਾਰਟੀਆਂ ਹੀ ਥਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਹਨ ਜਦਕਿ ਲੋਕ ਸਿਆਣੇ ਹੋ ਗਏ ਹਨ ਅਤੇ 4 ਜੂਨ ਨੂੰ ਉਹਨਾਂ ਨੂੰ ਸਬਕ ਸਿਖਾਉਣਗੇ। ਗੁਰਜੀਤ ਸਿੰਘ ਔਜਲਾ ਨੇ ਰਾਮ ਰਹੀਮ ਦੀ ਰਿਹਾਈ ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਸਬ ਕੁਛ ਵੋਟਾਂ ਲਈ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਕਦੇ ਵੀ ਨਿਆਂ ਪਰਨਾਲੀ, ਨਾ ਕਾਰਜ ਪਰਨਾਲੀ ਅਤੇ ਨਾ ਹੀ ਮੀਡਿਆ ਨੂੰ ਬੰਦੀ ਬਣਾਇਆ ਜਾਵੇਗਾ।
ਪ੍ਰੈਸ ਕਾਨਫਰੰਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਹਰਜਿੰਦਰ ਸਿੰਘ ਜਿੰਦਾ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋ ਪ੍ਰਭਾਵਿਤ ਹੋ ਕੇ ਅਤੇ ਸ੍ਰੀ ਔਜਲਾ ਦੇ ਇੱਕ ਨੇਕ ਇਨਸਾਨ ਹੋਣ ਕਾਰਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੁਝਾਰੂ ਆਗੂਆਂ ਤੇ ਵਰਕਰਾਂ ਦੀ ਲੋੜ ਨਹੀਂ ਰਹੀ ਇਸ ਲਈ ਉਹ ਬੀਤੇ ਸਮੇਂ ਤੋਂ ਪਾਰਟੀ ਵਿੱਚ ਘੁਟਨ ਮਹਿਸੂਸ ਕਰ ਰਹੇ ਸਨ। ਇਸ ਮੌਕੇ ਬਾਬਰ ਔਜਲਾ ਦੇ ਨਾਲ ਹੋਰ ਕਾਂਗਰਸੀ ਵਰਕਰ ਮੌਜੂਦ ਸੀ।

Ads on article

Advertise in articles 1

advertising articles 2

Advertise