ਵਿਸ਼ਵ ਹੀਮੋਫਿਲੀਆਂ ਅਤੇ ਥੈਲੇਸੀਮੀਆਂ ਦਿਵਸ ਮੌਕੇ ਕਰਵਾਈ ਜਾਗਰੂਕਤਾ ਵਰਕਸਸ਼ਾਪ
ਅੰਮ੍ਰਿਤਸਰ, 15 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਵਲੋਂ ਤਰਨਤਾਰਨ ਵਲੋਂ ਸਿਵਲ ਸਰਜਨ ਡਾ ਸੰਜੀਵ ਕੋਹਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਹੀਮੋਫਿਲੀਆਂ ਅਤੇ ਥੈਲੇਸੀਮੀਆਂ ਦਿਵਸ ਮੌਕੇ ਜਿਲਾ੍ਹ ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ ਨੇ ਕਿਹਾ ਕਿ ਹੀਮੋਫਿਲੀਆਂ ਅਤੇ ਥੈਲੇਸੀਮੀਆਂ ਜੈਨੇਟਿਕ ਰੋਗ ਹਨ। ਜਿਸ ਵਿੱਚ ਖੂਨ ਦੇ ਸੈਲਾਂ ਵਿਚ ਵਿਗਾੜ ਪੈਦਾ ਹੋ ਜਾਂਦੇ ਹਨ। ਜੋਕਿ ਥੈਲੇਸੀਮੀਆਂ ਗ੍ਰਸਤ ਮਾਤਾ-ਪਿਤਾ ਤੋਂ ਬੱਚਿਆਂ ਵਿੱਚ ਜਮਾਂਦਰੂ ਤੌਰ ਤੇ ਹੋ ਸਕਦਾ ਹੈ। ਹੀਮੋਫਿਲੀਆਂ ਨਾਲ ਖੂਨ ਦੀ ਜਮਾਵਟ ਘੱਟ ਹੋ ਜਾਂਦੀ ਹੈ, ਜਿਸ ਨਾਲ ਸ਼ਰੀਰ ਦੇ ਕਿਸੇ ਵੀ ਹਿੱਸੇ ਤੋਂ ਜੇਕਰ ਖੂਨ ਵਗਨਾਂ ਸ਼ਿਰੂ ਹੋ ਜੲਵੇ ਤਾਂ ਓਹ ਬੰਦ ਨਹੀ ਹੁੰਦਾ ਅਤੇ ਬਲੱਡ ਕਲੋਟ ਨਹੀ ਹੁੰਦਾ। ਇਸਤੋਂ ਇਲਾਵਾ ਥੈਲੇਸੀਮੀਆਂ ਦੇ ਆਮ ਲੱਛਣ ਖੂਨ ਦੀ ਕਮੀਂ ਰਹਿਣਾਂ, ਚਮੜੀ ਦਾ ਪੀਲਾਪਣ, ਕਮਜੋਰੀ ਰਹਿਣਾਂ, ਬੱਚਿਆਂ ਵਿਚ ਘੱਟ ਵਿਕਾਸ, ਪੇਟ ਦਾ ਫੁਲਿਆਂ ਰਹਿਣਾਂ, ਪਿਸ਼ਾਬ ਦਾ ਗਾੜ੍ਹਾਪਨ, ਬੇਹੋਸ਼ੀ ਦੀ ਹਾਲਤ ਆਦਿ ਹੋ ਸਕਦੇ ਹਨ। ਇਸਤੋਂ ਬਚਾਓ ਲਈ ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਓਣੀ ਚਾਹੀਦੀ ਹੈ ਅਤੇ ਕਿਸੇ ਤਰਾਂ ਦੇ ਲੱਛਣ ਸਾਹਣੇ ਆਓਣ ਤੇ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਤੇ ਜਾ ਕੇ ਆਪਣਾਂ ਇਲਾਜ ਕਰਾਓਣਾਂ ਚਾਹੀਦਾ ਹੈ ਇਸ ਮੌਕੇ ਸਿਹਤ ਅਧਿਕਾਰੀਆਂ ਵਲੋਂ ਇਸ ਮੁਹਿੰਮ ਦੌਰਾਨ ਚੰਗਾ ਕੰਮ ਕਰਨ ਵਾਲੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਮਰੀਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਿਲਾ੍ਹ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ, ਐਸ.ਐਮ.ਓ. ਡਾ ਰਮਨਦੀਪ ਪੱਡਾ, ਡਾ ਨੀਰਜ ਲੱਤਾ, ਡਾ ਰਨਦੀਪ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਨਰਸਿੰਗ ਸਟਾਫ ਅਤੇ ਨਰਸਿੰਗ ਸਟੂਡੇਂਟ ਹਾਜਰ ਸਨ।