-->
ਪੱਤਰਕਾਰ ਔਲਖ ਨੂੰ ਸਦਮਾ, ਸਾਲੀ ਦੇ ਨੌਜਵਾਨ ਪੁੱਤਰ ਦਾ ਦਿਹਾਂਤ

ਪੱਤਰਕਾਰ ਔਲਖ ਨੂੰ ਸਦਮਾ, ਸਾਲੀ ਦੇ ਨੌਜਵਾਨ ਪੁੱਤਰ ਦਾ ਦਿਹਾਂਤ

ਪੱਤਰਕਾਰ ਔਲਖ ਨੂੰ ਸਦਮਾ, ਸਾਲੀ ਦੇ ਨੌਜਵਾਨ ਪੁੱਤਰ
ਦਾ ਦਿਹਾਂਤ
ਅੰਮ੍ਰਿਤਸਰ, 12 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਅਚਾਨਕ ਉਨ੍ਹਾਂ ਦੀ ਛੋਟੀ ਸਾਲੀ ਦੇ 20 ਸਾਲਾ ਨੌਜਵਾਨ ਪੁੱਤਰ ਜੈਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਵਾਸੀ ਪਿੰਡ ਅਦਲੀਵਾਲਾ ਦੀ ਬੇਵਕਤੀ ਮੌਤ ਹੋ ਗਈ। ਨੌਜਵਾਨ ਨੇ ਕੁਝ ਦਿਨਾਂ ਤੱਕ ਵਿਦੇਸ਼ ਚਲੇ ਜਾਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨੌਜਵਾਨ ਦੇ ਦੁਖਦਾਈ ਵਿਛੋੜੇ 'ਤੇ ਲੇਖਕਾਂ, ਪੱਤਰਕਾਰਾਂ, ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਹਸਤੀਆਂ ਵੱਲੋਂ ਸ੍ਰੀ ਔਲਖ ਅਤੇ ਅਦਲੀਵਾਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮ੍ਰਿਤਕ ਨੌਜਵਾਨ ਜੈਦੀਪ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੀਰ ਸਿੰਘ ਨੌਰੰਗਾਬਾਦੀ, ਪਿੰਡ ਅਦਲੀਵਾਲਾ, ਨੇੜੇ ਰਾਜਾਸਾਂਸੀ ਵਿਖੇ 16 ਮਈ, ਦਿਨ ਵੀਰਵਾਰ ਨੂੰ 11.30 ਤੋਂ 12.30 ਵਜੇ ਤੱਕ ਹੋਵੇਗੀ।

Ads on article

Advertise in articles 1

advertising articles 2

Advertise