-->
ਖਾਲਸਾ ਕਾਲਜ ਅਤੇ ਖਾਲਸਾ ਕਾਲਜੀਏਟ ਸਕੂਲ ਮਹਿਤਾ ਦੇ ਵਿਦਿਆਰਥੀਆਂ ਨੇ ਮਨਾਇਆ ਮਾਂ ਦਿਵਸ

ਖਾਲਸਾ ਕਾਲਜ ਅਤੇ ਖਾਲਸਾ ਕਾਲਜੀਏਟ ਸਕੂਲ ਮਹਿਤਾ ਦੇ ਵਿਦਿਆਰਥੀਆਂ ਨੇ ਮਨਾਇਆ ਮਾਂ ਦਿਵਸ

ਖਾਲਸਾ ਕਾਲਜ ਅਤੇ ਖਾਲਸਾ ਕਾਲਜੀਏਟ ਸਕੂਲ ਮਹਿਤਾ ਦੇ
ਵਿਦਿਆਰਥੀਆਂ ਨੇ ਮਨਾਇਆ ਮਾਂ ਦਿਵਸ
ਅੰਮ੍ਰਿਤਸਰ, 12 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਅਤੇ ਖਾਲਸਾ ਕਾਲਜੀਏਟ ਸਕੂਲ ਮਹਿਤਾ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਮਨਾਇਆ। ਇਸ ਮੌਕੇ ਤੇ ਅਦਾਰੇ ਦੇ ਹੋਣਹਾਰ ਵਿਦਿਆਰਥੀਆਂ ਨੇ ਮਾਂ ਦਿਵਸ ਨੂੰ ਸਮਰਪਿਤ ਗੀਤ, ਕਵਿਤਾਵਾਂ, ਭਾਸ਼ਣ, ਕਵੀਸ਼ਰੀ ਅਤੇ ਕਾਰਡ, ਪੋਸਟਰ ਬਣਾ ਕੇ ਆਪਣੀ ਮਾਂ ਪ੍ਰਤੀ ਪਿਆਰ ਤੇ ਸਨਮਾਨ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ 'ਤੇ ਕਾਲਜੀਏਟ ਦੇ ਪ੍ਰਿੰਸੀਪਲ ਸ: ਗੁਰਦੀਪ ਸਿੰਘ ਜਲਾਲ ਉਸਮਾ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਂ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਬੱਚਿਆਂ ਨੂੰ ਉਹਨਾਂ ਨੇ ਮਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਮਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਮਾਂ ਹੀ ਸਾਡਾ ਪਹਿਲਾ ਗੁਰੂ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅਧਿਆਪਕ ਜਾਂ ਹੋਰ ਕਿਸੇ ਵਰਗ ਦਾ ਨਾਮ ਆਉਂਦਾ ਹੈ । ਜਿੰਦਗੀ ਦੇ ਸਾਰੇ ਸਬਕ ਸਾਨੂੰ ਮਾਂ ਹੀ ਸਿਖਾਉਂਦੀ ਹੈ, ਜਿੰਨਾਂ ਨੂੰ ਸਿੱਖ ਕੇ ਅਸੀਂ ਜ਼ਿੰਦਗੀ ਦੇ ਪੰਥ ਉੱਤੇ ਚਲਦੇ ਹਾਂ । ਅੰਤ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਤੇ ਖੂਬ ਤਰੱਕੀ ਕਰਕੇ ਆਪਣੇ ਮਾਂ- ਬਾਪ ਦੇ ਸਿਰ ਦਾ ਤਾਜ ਬਣਨ ਲਈ ਪ੍ਰੇਰਿਤ ਕੀਤਾ ਅਤੇ ਭਾਗ ਲੈਣ ਵਾਲੇ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਸੁਨਹਿਰੇ ਮੌਕੇ ਤੇ ਗਿਆਨੀ ਭਾਈ ਸਾਹਿਬ ਸਿੰਘ, ਕਾਲਜ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜਲਾਲ ਉਸਮਾ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਸੁਪ੍ਰੀਤ ਕੌਰ, ਨਵਨੀਤ ਕੌਰ, ਕਿਰਨਬੀਰ ਕੌਰ, ਗੁਰਸ਼ਰਨਪ੍ਰੀਤ ਕੌਰ, ਕੁਲਜੀਤ ਕੌਰ, ਰੇਨੂਕਾ, ਸੁਖਦੇਵ ਸਿੰਘ, ਰਾਜਬੀਰ ਕੌਰ, ਮੈਡਮ ਨੰਦਾ, ਪੂਰਤੀ ਸ਼ਰਮਾ ਅਤੇ ਕਾਬਲ ਸਿੰਘ ਆਦਿ ਨੇ ਮਾਂ ਦਿਵਸ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Ads on article

Advertise in articles 1

advertising articles 2

Advertise