ਪੀ.ਐਨ.ਡੀ.ਟੀ. ਐਕਟ ਦੀ ਸਖਤੀ ਨਾਲ ਪਾਲਣਾਂ ਯਕੀਨੀ ਬਣਾਈ ਜਾਵੇਗੀ: ਸਿਵਲ ਸਰਜਨ ਡਾ ਸੁਮੀਤ ਸਿੰਘ
ਅੰਮ੍ਰਿਤਸਰ, 8 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਸਰਜਨ ਡਾ ਸੁਮੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੀ.ਐਨ.ਡੀ.ਟੀ ਐਡਵਾਇਜਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ ਸੁਮੀਤ ਸਿੰਘ ਨੇ ਕਿਹਾ ਕਿ ਅੋਰਤ ਦਾ ਸਮਾਜ ਵਿੱਚ ਇੱਕ ਅਹਿਮ ਰੋਲ ਹੈ। ਅੋਰਤ ਦਾ ਘੇਰਾ ਅੱਜ ਘਰ ਦੀ ਚਾਰ ਦੀਵਾਰੀ ਨਹੀ, ਬਲਕਿ ਇਹ ਸੱਮੁਚਾ ਬ੍ਰਹਿਮੰਡ ਹੈ। ਬੇਟੀਆ ਤੋ ਬਿਨਾਂ ਸਮਾਜ ਦੀ ਹੋਦ ਨਹੀ ਹੋ ਸਕਦੀ। ਪਰ ਮਾਦਾ ਭਰੂਣ ਹਤਿਆ ਦੇ ਮਾਮਲੇ ਵਿੱਚ ਇਹ ਬਹੁਤ ਹੀ ਦਰਦਨਾਕ ਤੇ ਨਾਂ ਸਹਿਣ-ਯੋਗ ਜੁਰਮ ਹੈ। ਇਸ ਲਈ ਪੀ.ਸੀ.-ਪੀ.ਅੇਨ.ਡੀ.ਟੀ. ਐਕਟ ਦੀ ਸਖਤੀ ਨਾਲ ਪਾਲਣਾਂ ਯਕੀਨੀ ਬਣਾਈ ਜਾਵੇਗੀ । ਸੈਕਸ ਰੇਸ਼ੋ ਵਿਚ ਲਿਆਉਣ ਲਈ ਸਰਕਾਰ ਵਲੋ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾ ਵਿਚ ਸਰਕਾਰੀ ਹਸਪਤਾਲ ਵਿਚ ਮੁਫਤ ਡਿਲੀਵਰੀ, ਜਨਨੀ ਸ਼ੀਸ਼ੂ ਸ਼ਰਖਿਆ ਯੋਜਨਾ, ਜੇ.ਐਸ.ਵਾਈ, ਜਨਮ ਤੋ ਲੈਕੇ 5 ਸਾਲ ਤੱਕ ਕੁੜੀਆਂ ਦਾ ਮੁਫਤ ਇਲਾਜ, ਬਾਲੜੀ ਸੁਰੱਖਿਆ ਯੋਜਨਾਂ ਆਦਿ ਸਾਰੀਆ ਸਹੂਲਤਾ ਕੇਵਲ ਸਰਕਾਰੀ ਹਸਪਤਾਲਾ ਵਿੱਚੋ ਹੀ ਉਪਲਬਧ ਹਨ। ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਪੂਮਨ ਮਹਾਜਨ, ਡਾ ਸ਼ੀਵਾਨੀ ਚੌਹਾਨ, ਡਾ ਤਮੰਨਾਂ, ਡਾ ਨਰੇਸ਼ ਕੁਮਾਰ, ਡਾ ਜਸਕਰਨ ਕੌਰ, ਕਆਰਡੀਨੇਟਰ ਗੌਰਵ ਕੁਮਾਰ ਅਤੇ ਹਰਭਾਗ ਸਿੰਘ ਹਾਜਰ ਸਨ।