-->
ਸਟੇਟ ਟੀਮ ਵਲੋਂ ਸਮੂਹ ਸਿਹਤ ਸੇਵਾਵਾਂ ਦੀ ਕੀਤੀ ਸੁਪਰਵਿਜਨ

ਸਟੇਟ ਟੀਮ ਵਲੋਂ ਸਮੂਹ ਸਿਹਤ ਸੇਵਾਵਾਂ ਦੀ ਕੀਤੀ ਸੁਪਰਵਿਜਨ

ਸਟੇਟ ਟੀਮ ਵਲੋਂ ਸਮੂਹ ਸਿਹਤ ਸੇਵਾਵਾਂ ਦੀ ਕੀਤੀ
ਸੁਪਰਵਿਜਨ 
ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਮਾਨਯੋਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਹਤਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟੇਟ ਨੋਡਲ ਅਫਸਰ ਕਮ ਅਸਿਸਟੇਂਟ ਡਾਇਰੈਕਟਰ ਡਾ ਗਗਨਦੀਪ ਸਿੰਘ ਗਰੋਵਰ ਅਤੇ ਟੀਮ ਵਲੋ, ਸਿਵਲ ਸਰਜਨ ਡਾ ਸੰਜੀਵ ਕੋਹਲੀ ਜੀ ਦੀ ਅਗਵਾਹੀ ਹੇਠਾਂ ਜਿਲਾ੍ਹ ਤਰਨਤਾਰਨ ਵਿਖੇ ਸਿਹਤ ਸੇਵਾਵਾਂ ਦੀ ਸੁਪਰਵਿਜਨ ਕੀਤੀ ਗਈ। ਇਸ ਦੌਰਾਣ ਉਹਨਾਂ ਵਲੋਂ ਸਿਵਲ ਹਸਪਤਾਲ ਤਰਨਤਾਰਨ, ਜੱਚਾ-ਬੱਚਾ ਵਿਭਾਗ, ਓ.ਪੀ.ਡੀ., ਇੰਡੋਰ-ਵਾਰਡਾਂ, ਫਾਰਮੇਸੀ ਵਿਭਾਗ, ਆਈ.ਡੀ.ਐਸ.ਪੀ., ਲੈਬ, ਬਾਇਓ ਮੈਡੀਕਲ ਵੇਸਟ ਅਤੇ ਸਾਫ-ਸਫਾਈ ਆਦਿ ਦੀ ਚੈਕਿੰਗ ਕੀਤੀ ਅਤੇ ਇਸ ਉਪੰਰਤ ਤੋਂ ਇਲਾਵਾ ਸੀ.ਐਚ.ਸੀ. ਝਬਾਲ ਦੀ ਵਿਖੇ ਵੀ ਸਾਰੀਆ ਸਿਹਤ ਸੁਵੀਧਾਵਾਂ ਦਾ ਨਿਰੀਖਣ ਕੀਤਾ। ਇਸਤੋਂ ਬਾਦ ਉਹਨਾਂ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਮੂਹ ਪ੍ਰੋਗਰਾਮ ਅਧਿਕਾਰੀਆਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਸਿਹਤ ਸੇਵਾਵਾਂ ਵਿਚ ਹੋਰ ਬੁਹਤਰੀ ਲਿਆਓਣ ਸੰਬਧੀ ਹਦਾਇਤਾ ਜਾਰੀ ਕੀਤੀਆਂ। ਇਸ ਦੌਰਾਣ ਜਿਲਾ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਕਾਲੜਾ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਜਿਲਾ੍ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਸੂਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਡਾ ਰਨਦੀਪ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise