ਸ਼ਹਿਰ ਦੀ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਪੁਲਿਸ ਨੇ ਦਿਖਾਈ ਸਖਤੀ
ਸ਼ਹਿਰ ਦੀ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਪੁਲਿਸ ਨੇ ਦਿਖਾਈ ਸਖਤੀ
ਅੰਮ੍ਰਿਤਸਰ, 12 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਟਰੈਫਿਕ ਪੁਲਿਸ ਵੀ ਪੂਰੀ ਤਰਾਂ ਮੁਸਤੈਦ ਹੋ ਗਈ ਹੈ। ਏਡੀਸੀਪੀ ਹਰਪਾਲ ਸਿੰਘ ਰੰਧਾਵਾ ਦੇ ਆਦੇਸ਼ ਮੁਤਾਬਿਕ ਇੰਸਪੈਕਟਰ ਟਰੈਫਿਕ ਤਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਸਪੈਸ਼ਲ ਚੈਕਿੰਗ ਅਭਿਆਨ ਚਲਾ ਰਹੇ ਨੇ।
ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਪਟਾਕੇ ਵਾਲੀ ਬੁਲਟ ਤੇ ਅਲਾਵਾ ਗੱਡੀਆਂ ਤੇ ਕਾਲੀ ਫਿਲਮਾਂ ਨਾ ਲਗਾਉਣ ਦੀ ਅਪੀਲ ਕੀਤੀ ਹੈ।
ਤੁਸੀਂ ਕੜੀ ਦੇ ਵਿੱਚ ਉਹਨਾਂ ਨੇ ਸਟੇਸ਼ਨ ਨਾਕੇ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਚਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਦਾ ਕਿਸੇ ਵੀ ਪ੍ਰਕਾਰ ਦੀ ਸਿਫਾਰਿਸ਼ ਨਹੀਂ ਮੰਨੀ ਜਾਏਗੀ ਤੇ ਉਹਦਾ ਚਲਾਨ ਕਾਨੂੰਨ ਦੇ ਮੁਤਾਬਿਕ ਕੀਤਾ ਜਾਏਗਾ। ਇਸ ਮੌਕੇ ਤੇ ਟਰੈਫਿਕ ਪੁਲਿਸ ਦੇ ਏ ਐਸ ਆਈ ਲਖਬੀਰ ਸਿੰਘ , ਏ ਐਸ ਆਈ ਰਸ਼ਪਾਲ ਸਿੰਘ , ਏ ਐਸ ਆਈ ਦਵਿੰਦਰ ਸਿੰਘ ਤੇ ਏ ਐਸ ਆਈ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।