-->
ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੌਕ ਮਹਿਤਾ ਦਾ ਨਤੀਜਾ ਰਿਹਾ ਸ਼ਾਨਦਾਰ

ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੌਕ ਮਹਿਤਾ ਦਾ ਨਤੀਜਾ ਰਿਹਾ ਸ਼ਾਨਦਾਰ

ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੌਕ ਮਹਿਤਾ ਦਾ ਨਤੀਜਾ ਰਿਹਾ
ਸ਼ਾਨਦਾਰ
ਅੰਮ੍ਰਿਤਸਰ, 8 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਦਾ ਅੱਠਵੀਂ ਸ਼੍ਰੇਣੀ ਦਾ ਬੋਰਡ ਪ੍ਰੀਖਿਆ ਦਾ ਨਤੀਜਾ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ। ਸਕੂਲ ਵਿਦਿਆਰਥਣ ਅਨੀਵੰਤਦੀਪ ਕੌਰ ਅਤੇ ਏਕਮਦੀਪ ਸਿੰਘ ਨੇ 95 ਫੀਸਦੀ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰਾਂ ਗੁਰਪ੍ਰੀਤ ਸਿੰਘ ਨੇ 94 ਫੀਸਦੀ ਅੰਕਾਂ ਨਾਲ ਦੂਸਰਾ ਤੇ ਆਯੂਸ਼ ,ਆਕਾਸ਼ਦੀਪ ਸਿੰਘ, ਕਿਰਨਦੀਪ ਕੌਰ, ਅਨੀਕੇਤਦੀਪ ਸਿੰਘ ਅਤੇ ਕਰਨਜੀਤ ਸਿੰਘ ਨੇ 93 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਬਾਕੀ ਵਿਦਿਆਰਥੀ ਵੀ 85 ਤੋਂ 90 ਫੀਸਦੀ ਅੰਕ ਹਾਸਲ ਕਰਨ ਵਿੱਚ ਸਫਲ ਰਹੇ। ਸਕੂਲ ਚੇਅਰਮੈਨ ਸ. ਪਰਮਜੀਤ ਸਿੰਘ ਸੰਧੂ ਨੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ ।ਸਕੂਲ ਮੈਨੇਜਮੈਂਟ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਉਪਲੱਬਧੀ ਲਈ ਸਨਮਾਨਿਤ ਕਰਦਿਆਂ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਤੇ ਸਕੂਲ ਡਾਇਰੈਕਟਰ ਸ੍ਰੀਮਤੀ ਸੁਖਬੀਰ ਕੌਰ ਸੰਧੂ, ਡਾਇਰੈਕਟਰ ਡਾ.ਖੁਸ਼ਪ੍ਰੀਤ ਕੌਰ ਸੰਧੂ, ਡਾ. ਜਸਪ੍ਰੀਤ ਸਿੰਘ ਸੰਧੂ, ਸਕੂਲ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਰੰਧਾਵਾ, ਸਮੂਹ ਸਟਾਫ, ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।

Ads on article

Advertise in articles 1

advertising articles 2

Advertise