ਖਾਲਸਾ ਕਾਲਜ ਮਹਿਤਾ ਦੇ ਬੀ ਕਾਮ,ਬੀ ਸੀ ਏ ਅਤੇ ਬੀ ਏ ਦੇ ਨਤੀਜੇ ਸ਼ਾਨਦਾਰ ਰਹੇ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) - ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿਡਰਾਂਵਾਲ਼ਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਵਿੱਚ ਚੱਲ ਰਹੇ ਕੋਰਸ ਬੀ. ਏ, ਬੀ ਕਾਮ, ਬੀ ਸੀ ਏ, ਬੀ ਐੱਸ ਸੀ ਇਕਨੋਮਿਕਸ,ਅਤੇ ਐੱਮ ਏ ਹਿਸਟਰੀ ਦੇ ਨਤੀਜੇ ਲਗਾਤਾਰ ਐਲਾਨੇ ਜਾ ਰਹੇ ਹਨ। ਜਿੰਨਾ ਵਿਚ ਵਿਦਿਆਰਥੀਆਂ ਦੇ ਪੜਾਈ ਸਬੰਧੀ ਉਤਸ਼ਾਹ ਨੂੰ ਦੇਖਿਆ ਗਿਆ ਹੈ। ਕੁੜੀਆਂ ਦੇ ਨਾਲ ਨਾਲ ਮੁੰਡਿਆਂ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ ਹਨ।ਗੁਰੂ ਨਾਨਕ ਦੇਵ ਯੂਨਵਰਸਿਟੀ ਵੱਲੋਂ ਲਈਆਂ ਗਈਆਂ ਸਮੈਸਟਰ ਪਹਿਲੇ ਦੀਆਂ ਪ੍ਰੀਖਿਆਵਾਂ ਵਿਚੋਂ ਖਾਲਸਾ ਕਾਲਜ ਮਹਿਤਾ ਦੇ ਬੀ ਕਾਮ ਵਿਭਾਗ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ । ਵਿਦਿਆਰਥੀਆਂ ਦੀ ਕਠੋਰ ਮੇਹਨਤ ਅਤੇ ਪੜ੍ਹਾਈ ਨਾਲ ਲਗਨ ਹੋਣ ਕਰਕੇ ਇਹ ਸੰਭਵ ਹੋ ਸਕਿਆ ਹੈ। ਜਿਕਰਜੋਗ ਹੈ ਕਿ ਹਰੇਕ ਵਿਦਿਆਰਥੀ ਨੇ ਪ੍ਰੀਖਿਆ ਵਿਚ ਚੰਗੇ ਨੰਬਰ ਹਾਸਿਲ ਕਰਕੇ ਕਾਲਜ ਦਾ ਸੋ ਫ਼ੀਸਦੀ ਨਤੀਜਾ ਪੇਸ਼ ਕੀਤਾ ਹੈ। ਜਿਸ ਵਿਚੋਂ ਕੁਝ ਹੋਣਹਾਰ ਵਿਦਿਆਰਥਣਾਂ ਹਰਪ੍ਰੀਤ ਕੌਰ, ਜਗਪ੍ਰੀਤ ਕੌਰ,ਅਤੇ ਸੁਖਮਨਦੀਪ ਕੌਰ ਨੇ ਕਾਲਜ ਵਿੱਚੋ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕ ਸਹਿਬਾਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਦੀਆਂ ਦੁਆਵਾਂ ਦਿੱਤੀਆਂ। ਇਸ ਉਪਰੰਤ ਪ੍ਰਿੰਸੀਪਲ ਸਾਹਿਬਾਨ ਸ. ਗੁਰਦੀਪ ਸਿੰਘ ਜਲਾਲ ਉਸਮਾਂ ਜੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਓਹਨਾਂ ਨੂੰ ਕਾਲਜ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ,ਜੋ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਵਿਚ ਲਾਭ ਦੇਣਗੇ।
ਇਸ ਮੌਕੇ ਤੇ ਗਿਆਨੀ ਸਾਹਿਬ ਸਿੰਘ ਜੀ, ਕਾਲਜ ਦੇ ਪ੍ਰਿੰ.ਸ.ਗੁਰਦੀਪ ਸਿੰਘ ਜਲਾਲ ਉਸਮਾ, ਮੈਡਮ ਕੁਲਦੀਪ ਕੌਰ,ਮਨਜੀਤ ਕੌਰ, ਕਿਰਨਬੀਰ ਕੌਰ, ਪੂਰਤੀ ਸ਼ਰਮਾ,ਗੁਰਵਿੰਦਰ ਕੌਰ,ਗੁਰਸ਼ਰਨਪ੍ਰੀਤ ਕੌਰ,ਰੁਪਿੰਦਰ ਕੌਰ, ਕੁਲਜੀਤ ਕੌਰ, ਸੁਪਰੀਤ ਕੌਰ, ਨਵਨੀਤ ਕੌਰ,ਕਾਬਲ ਸਿੰਘ ਪੁਰਬਾ ਆਦਿ ਵੀ ਸ਼ਾਮਿਲ ਸਨ।