ਥਾਣਾ ਸੁਲਤਾਨਵਿੰਡ ਵੱਲੋਂ ਰਾਤ ਸਮੇਂ ਚੌਰੀਆਂ ਕਰਨ ਵਾਲੇ ਸਰਗਰਮ ਗਿਰੋਹ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮਨਿੰਦਰਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਥਟਰ ਜਸਬੀਰ ਸਿੰਘ, ਮੁੱਖ ਅਫਸਰ, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਸਾਥੀ ਕਮਚਾਰੀਆਂ ਵੱਲੋਂ ਸ਼ਹਿਰ ਵਿੱਚ ਰਾਤ ਸਮੇਂ ਘਰਾਂ ਵਿੱਚ ਦਾਖਲ ਹੋ ਕੇ ਚੌਰੀਆਂ ਕਰਨ ਵਾਲੇ ਸਰਗਰਮ ਗਿਰੋਹ ਨੂੰ ਬੇਨਕਾਬ ਕਰਦੇ ਹੋਏ, 40 ਮੋਬਾਇਲ ਫੋਨ ਅਤੇ 07 ਗ੍ਰਾਮ ਸੋਨਾ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਲਖਵਿੰਦਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਤਰਨ ਤਾਰਨ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਉਸਦੇ ਘਰ ਅੰਦਰੋ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਹਨ। ਜਿਸਤੇ ਥਾਣਾ ਸੁਲਤਾਨਵਿੰਡ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕੁਲਦੀਪ ਸਿੰਘ ਉਰਫ ਦੀਪੂ, ਸਿਮਰਨ ਸਿੰਘ ਉਰਫ ਸਿੰਮੂ, ਅਕਾਸ਼ਦੀਪ ਸਿੰਘ ਉਰਫ ਕਾਸ਼ੀ ਤੇ ਇਸਦੀ ਦੀ ਮੰਗੇਤਰ ਜੱਸੀ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਗੋਪੀ, ਮਿਲ ਕੇ ਚੋਰੀਆ ਕਰਦੇ ਸਨ।
ਚੌਰੀ ਕਰਨ ਦਾ ਤਰੀਕਾ:- ਇਹ ਸਾਰੇ ਮਿੱਲ ਕੇ ਰਾਤ ਵਜ਼ੇ ਦੇ ਕਰੀਬ ਜਦੋਂ ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਹਨ, ਇਹ ਛੱਤ ਰਾਂਹੀ ਘਰਾ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਂਦੇ ਸਨ। ਜੋ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ, ਆਪਣੇ ਸਾਥੀਆਂ ਨੂੰ ਘਰ ਦੇ ਆਲੇ-ਦੁਆਲੇ ਖੜਾ ਕਰਕੇ ਆਪ ਖੁਦ ਅਸਾਨੀ ਨਾਲ ਲੋਕਾਂ ਦੇ ਘਰਾ ਵਿੱਚ ਵੜ ਕੇ ਚੋਰੀ ਨੂੰ ਅੰਜ਼ਾਮ ਦੇਂਦਾ ਸੀ ਅਤੇ ਇਸਦੀ ਮੰਗੇਤਰ ਜਿਸ ਦਾ ਨਾਮ ਜਸ ਹੈ, ਵੀ ਰਾਤ ਸਮੇਂ ਚੋਰੀ ਕਰਨ ਵਿੱਚ ਇਹਨਾਂ ਦਾ ਸਾਥ ਦਿੰਦੀ ਸੀ।
ਦੌਰਾਨੇ ਪੁੱਛਗਿੱਛ ਇਹਨਾਂ ਦੱਸਿਆ ਹੈ ਕਿ ਇਹ ਪਿੱਛਲੇ ਕਰੀਬ 02 ਸਾਲ ਤੋਂ ਚੋਰੀਆ ਕਰ ਰਹੇ ਹਨ, ਤੇ ਪਿੱਛਲੇ ਕੁੱਝ ਦਿਨਾਂ ਵਿੱਚ ਇਹਨਾਂ ਨੇ 700 ਦੇ ਕਰੀਬ ਮੋਬਾਇਲ ਫੋਨ ਅਤੇ ਇਸਤੋ, ਇਲਾਵਾ ਕੈਸ਼ ਤੇ ਜਵੈਲਰੀ ਦੀ ਚੋਰੀ ਕੀਤੀ ਹੈ।