-->
ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਲੋਂ ਆਯੋਜਿਤ ਸਮੂਹਿਕ ਵਿਆਹ ਮੇਲਾਵਾ ਸਮਾਜਿਕ ਬਦਲਾਵ ਦਾ ਪ੍ਰਤੀਕ - ਡਾ. ਵਿਜੇ ਸਤਬੀਰ ਸਿੰਘ

ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਲੋਂ ਆਯੋਜਿਤ ਸਮੂਹਿਕ ਵਿਆਹ ਮੇਲਾਵਾ ਸਮਾਜਿਕ ਬਦਲਾਵ ਦਾ ਪ੍ਰਤੀਕ - ਡਾ. ਵਿਜੇ ਸਤਬੀਰ ਸਿੰਘ

ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਲੋਂ ਆਯੋਜਿਤ ਸਮੂਹਿਕ ਵਿਆਹ
ਮੇਲਾਵਾ ਸਮਾਜਿਕ ਬਦਲਾਵ ਦਾ ਪ੍ਰਤੀਕ - ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 9 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਦਸਿਆ ਕਿ 67 ਵਾਂ ਸਮੂਹਿਕ ਵਿਆਹ ਮੇਲਾਵਾ ਮਿਤੀ 11 ਅਤੇ 12 ਮਈ 2024 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ 8 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਤਖ਼ਤ ਸਾਹਿਬ ਵਿਖੇ ਆਰੰਭਤਾ ਹੋ ਗਈ ਹੈ ਅਤੇ ਜਿਸ ਦੀ ਸਮਾਪਤੀ 10 ਮਈ ਨੂੰ ਹੋਵੇਗੀ 11 ਮਈ ਨੂੰ ਸਮੂਹਿਕ ਸਗਾਈ ਦੀ ਰਸਮ ਹੋਵੇਗੀ ਅਤੇ 12 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜੂਰੀ ਵਿੱਚ ਲਾਵਾਂ ਫੇਰੇ ਹੋਣਗੇ। ਇਹ ਸਮੂਹਿਕ ਵਿਆਹ ਮੇਲਾਵਾ ਆਪਣੇ ਆਪ ਵਿੱਚ ਇੱਕ ਸਮਾਜਿਕ ਬਦਲਾਵ ਦਾ ਪ੍ਰਤੀਕ ਹੈ ਕਿਉਂਕਿ ਅੱਜ ਦੇ ਅਤੀ ਮਹਿੰਗਾਈ ਵਾਲੇ ਸਮੇਂ ਵਿੱਚ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਨੂੰ ਆਪਣੇ ਬੱਚੇ ਬੱਚੀਆਂ ਦੇ ਵਿਆਹ ਕਾਰਜ ਸਮੇਂ ਕਈ ਤਰ੍ਹਾਂ ਦੀਆਂ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਵਿਆਹ ਵਰਗੇ ਜੁੰਮੇਦਾਰੀ ਭਰਪੂਰ ਕਾਰਜ ਲਈ ਗੁਰਦੁਆਰਾ ਸੱਚਖੰਡ ਬੋਰਡ ਦਾ ਅੱਗੇ ਆਉਣਾ ਅਤੇ ਸਮੂਹਿਕ ਵਿਆਹ ਮੇਲਾਵੇ ਦਾ ਆਯੋਜਨ ਕਰਨਾ, ਕਿਸੇ ਇਤਿਹਾਸਕ ਕਦਮ ਤੋਂ ਘੱਟ ਨਹੀਂ ।
ਇਹ ਵਿਆਹ ਕਾਰਜ ਤਖ਼ਤ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਪੂਰਨ ਗੁਰਮਰਯਾਦਾ ਅਨੁਸਾਰ ਕਰਵਾਏ ਜਾਂਦੇ ਹਨ । ਵਿਆਹ ਵਰਗੀ ਪਾਵਨ ਰਸਮ ਤੋਂ ਪਹਿਲਾਂ ਗੁਰਮਤਿ ਮਾਰਗ ਅਨੁਸਾਰ ਹਰੇਕ ਲਾੜੇ ਲਾੜੀ ਲਈ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਪਾਨ ਕਰਨਾ ਲਾਜ਼ਮੀ ਹੈ । ਬਿਨਾ ਅੰਮ੍ਰਿਤ ਛਕੇ ਕਿਸੇ ਵੀ ਜੋੜੇ ਦੇ ਲਾਵਾਂ ਫੇਰੇ ਨਹੀਂ ਕਰਵਾਏ ਜਾਂਦੇ । ਡਾ. ਵਿਜੇ ਸਤਬੀਰ ਸਿੰਘ ਨੇ ਇਹ ਵੀ ਦਸਿਆ ਕਿ ਇਸ ਮੌਕੇ ਲੰਗਰ ਪਾਣੀ, ਟੈਂਟ ਆਦਿ ਦਾ ਸਾਰਾ ਪ੍ਰਬੰਧ ਕਰਨ ਦੇ ਨਾਲ ਨਾਲ ਸ਼ਾਦੀ ਵਿੱਚ ਸ਼ਾਮਿਲ ਦੋਵੇਂ ਪਰਿਵਾਰਾਂ ਦੇ ਸਕੇ ਸੰਬੰਧੀਆਂ ਨੂੰ ਗੁਰਦੁਆਰਾ ਬੋਰਡ ਵਲੋਂ ਕਮਰੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਨਾਂਦੇੜ ਅਤੇ ਆਸ ਪਾਸ ਦੇ ਸਿੱਖਾਂ ਤੋਂ ਇਲਾਵਾ ਤੇਲੰਗਾਨਾ, ਮੱਧ ਪ੍ਰਦੇਸ਼ ਤੇ ਹੋਰ ਨਾਲ ਲਗਦੇ ਰਾਜਾਂ ਤੋਂ ਵੀ ਸਿੱਖ ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ । ਡਾ. ਵਿਜੇ ਸਤਬੀਰ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਪਰਿਵਾਰ ਆਪਣੇ ਬੱਚੇ ਬੱਚੀਆਂ ਦੇ ਵਿਆਹ ਕਾਰਜ ਦੇ ਕਰਜ਼ਿਆਂ ਦੇ ਬੇਲੋੜੇ ਬੋਝ ਹੇਠ ਦੱਬ ਜਾਂਦੇ ਹਨ, ਉਨ੍ਹਾਂ ਸਾਰਿਆਂ ਨੂੰ ਅਪੀਲ ਹੈ ਕਿ ਉਹ ਤਖ਼ਤ ਸਾਹਿਬ ਵਲੋਂ ਆਯੋਜਿਤ ਅਜੇਹੇ ਸਮੂਹਿਕ ਵਿਆਹ ਮੇਲਾਵਾ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਘਰ ਦੀ ਸਾਦ ਮੁਰਾਦੀ ਰਸਮ ਅਨੁਸਾਰ ਆਪਣੇ ਬਚਿਆਂ ਦੇ ਵਿਆਹ ਕਾਰਜ ਕਰਨ ਲਈ ਗੁਰਦੁਆਰਾ ਬੋਰਡ ਦੇ ਸੰਬੰਧਤ ਵਿਭਾਗ ਨਾਲ ਸੰਪਰਕ ਕਰਨ।

Ads on article

Advertise in articles 1

advertising articles 2

Advertise