-->
ਰਾਸਾ ਵੱਲੋਂ ਮੱਟੂ ਭਰਾਵਾਂ ਦਾ ਹੋਇਆ ਸਨਮਾਨ

ਰਾਸਾ ਵੱਲੋਂ ਮੱਟੂ ਭਰਾਵਾਂ ਦਾ ਹੋਇਆ ਸਨਮਾਨ

ਰਾਸਾ ਵੱਲੋਂ ਮੱਟੂ ਭਰਾਵਾਂ ਦਾ ਹੋਇਆ
ਸਨਮਾਨ
ਪਿੱਛਲੇ 20 ਸਾਲ ਤੋਂ ਪਾ ਰਹੇ ਸਮਾਜ ਸੇਵਾ 'ਚ ਯੋਗਦਾਨ : ਢਿੱਲੋਂ /ਹਰਪਾਲ ਸਿੰਘ ਯੂਕੇ
ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) - ਪ੍ਰਾਈਵੇਟ ਸਕੂਲਾਂ ਦੀ ਸਿਰਮੌਰ ਸੰਸਥਾਂ "ਰਾਸਾ" ਦੇ ਪ੍ਰਧਾਨ ਹਰਪਾਲ ਸਿੰਘ ਯੂਕੇ ਦੀ ਯੋਗ ਅਗਵਾਈ ਹੇਠ ਕੰਵਰ ਫਾਰਮ ਨੇੜੇ ਗੋਲਡਨ ਗੇਟ ਜੀ.ਟੀ. ਰੋਡ, ਅੰਮ੍ਰਿਤਸਰ ਵਿਖ਼ੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਵਿੱਚ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ 'ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਨੂੰ ਪਿੱਛਲੇ 20 ਸਾਲ ਤੋਂ ਬੜੇ ਹੀ ਸੁਚੱਜੇ ਢੰਗ ਨਾਲ ਚਲਾਉਣ ਵਾਲੀ ਜੋੜੀ ਗੁਰਿੰਦਰ ਸਿੰਘ ਮੱਟੂ ਅਤੇ ਬਲਜਿੰਦਰ ਸਿੰਘ ਮੱਟੂ (ਮੱਟੂ ਬ੍ਰਦਰਜ਼) ਨੂੰ ਖ਼ੇਡਾ ਨੂੰ ਪ੍ਰਮੋਟ ਕਰਨ ਅਤੇ ਸਮਾਜ ਸੇਵਾ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਸਦਕਾ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਅਤੇ ਰਾਸਾ ਤੋਂ ਹਰਪਾਲ ਸਿੰਘ ਯੂਕੇ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਂਕੇ ਸਨਮਾਨ ਮਿਲਣ ਉਪਰੰਤ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਨੇ ਜਾਣਕਾਰੀ ਦਿੰਦਿਆਂ ਕਿਹਾ ਪਿੱਛਲੇ 20 ਵਰ੍ਹਿਆਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਾਓਦਿਆ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਧੀਆਂ ਦੇ ਹੱਕ ‘ ਚ ਸ਼ੁਰੂ ਕੀਤੀ "ਬੇਟੀ ਬਚਾਓ , ਬੇਟੀ ਪੜ੍ਹਾਓ" ਮੁਹਿੰਮ ਤਹਿਤ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ,ਇਸ ਮੁਹਿੰਮ ਨੇ 145 ਦੇ ਕਰੀਬ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ/ਕਾਲਜਾ ਦੇ ਇੱਕ ਲੱਖ ਤਿੰਨ ਹਜ਼ਾਰ (1,06,000) ਨੌਜਵਾਨਾਂ ਨੂੰ ਜਾਗਰੂਕ ਕਰਕੇ ਗਨੀਜ਼ ਵਰਲਡ ਬੁੱਕ ਅਤੇ ਇੰਡੀਆਂ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ 2015 ਅਤੇ 2017 ‘ਚ ਜ਼ਿਲ੍ਹਾ ਪ੍ਰਸਾਸ਼ਨ ਵੱਲ ਐਵਾਰਡ ਪ੍ਰਾਪਤ ਕੀਤਾ ਅਤੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋ ਸਨਮਾਨ ਪ੍ਰਾਪਤ ਕੀਤਾ ਹੈ ।
ਅੱਗੇ ਪ੍ਰਧਾਨ ਮੱਟੂ ਨੇ ਕਿਹਾ ਆਪਣੇ ਕਲੱਬ ਦੇ ਮੈਂਬਰਾਂ ਦੇ 
ਪੂਰਨ ਸਹਿਯੋਗ ਸਦਕਾ ਕੌਮੀ ਅਤੇ ਰਾਜ ਪੱਧਰੀ ਐਵਾਰਡ ਪ੍ਰਾਪਤ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਹਰ ਸਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸੀਬੀਐਸਈ,ਆਈਸੀਐਸ ਈ ਬੋਰਡ ਅਤੇ ਪੀਐਸਈਬੀ ਵੱਲੋਂ ਲਈ ਜਾਣ ਵਾਲੀ ਸਾਲਾਨਾ ਪ੍ਰੀਖਿਆਂ (ਦਸਵੀਂ ਅਤੇ ਬਾਹਰਵੀ) ਦੀਆਂ ਟੋਪਰ ਹੋਣਹਾਰ ਵਿਦਿਆਰਥਣਾ ਨੂੰ “ਮਾਣ ਧੀਆਂ ਤੇ' ਐਵਾਰਡ" ਨਾਲ ਸਨਮਾਨਿਤ ਕਰਨ ਦੀ ਪਿਰਤ ਪਾਈ ਅਤੇ ਕੌਮਾਤਰੀ ਮਹਿਲਾ ਦਿਵਸ,ਲੋਹੜੀ ਧੀਆਂ ਦੀ,ਬਾਲੜੀ ਦਿਵਸ, ਮਦਰ ਡੇ,ਨਵਰਾਤਰਿਆ ਦੇ ਸ਼ੁੱਭ ਅਵਸਰ ਤੇ ਧੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਦਿੱਤਾ ਜਾਂਦਾ ਹੈ।

Ads on article

Advertise in articles 1

advertising articles 2

Advertise