-->
ਮਹਾਂਵਾਰੀ ਦੌਰਾਣ ਸਾਫ ਸਫਾਈ ਅਤੇ ਪੌਸ਼ਟਿਕ ਅਹਾਰ ਦਾ ਧਿਆਨ ਰੱਖਣਾਂ ਜਰੂਰੀ ਹੈ: ਡਾ ਵਰਿੰਦਰ ਪਾਲ ਕੌਰ

ਮਹਾਂਵਾਰੀ ਦੌਰਾਣ ਸਾਫ ਸਫਾਈ ਅਤੇ ਪੌਸ਼ਟਿਕ ਅਹਾਰ ਦਾ ਧਿਆਨ ਰੱਖਣਾਂ ਜਰੂਰੀ ਹੈ: ਡਾ ਵਰਿੰਦਰ ਪਾਲ ਕੌਰ

ਮਹਾਂਵਾਰੀ ਦੌਰਾਣ ਸਾਫ ਸਫਾਈ ਅਤੇ ਪੌਸ਼ਟਿਕ ਅਹਾਰ ਦਾ ਧਿਆਨ ਰੱਖਣਾਂ
ਜਰੂਰੀ ਹੈ: ਡਾ ਵਰਿੰਦਰ ਪਾਲ ਕੌਰ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) - ਸਿਵਲ ਸਰਜਨ ਡਾ ਸੰਜੀਵ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਤਰਨਤਾਰਨ ਵਲੋਂ ਮੈਨਸੁਰਲ ਹਾਈਜੀਨ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਡਾ ਵਰਿੰਦਰ ਪਾਲ ਕੌਰ ਵਲੋਂ ਕਿਹਾ ਕਿ ਮਹਾਂਵਾਰੀ ਦੌਰਾਣ ਸਾਫ ਸਫਾਈ ਅਤੇ ਪੌਸ਼ਟਿਕ ਅਹਾਰ ਦਾ ਬਹੁਤ ਹੀ ਜਿਆਦਾ ਮਹੱਤਵ ਹੁੰਦਾ ਹੈ। ਇਸ ਸਮੇਂ ਦੌਰਾਣ ਰੋਜਾਨਾਂ ਸ਼ਨਾਨ ਕਰਨਾਂ, ਸੱਵਛ ਸਾਧਨ ਜਾਂ ਪੈਡ ਦੀ ਵਰਤੋਂ ਕਰਨਾਂ, ਹਰ 4 ਤੋਂ 6 ਘੰਟੇ ਬਾਦ ਉਸਨੂੰ ਬਦਲਣਾਂ, ਵਰਤੋਂ ਕੀਤੇ ਪੈਡ ਨੂੰ ਸਹੀ ਤਰੀਕੇ ਨਾਲ ਡਿਸਪੋਜ ਆਫ ਕਰਨਾਂ ਅਤੇ ਸਫਾਈ ਦਾ ਧਿਆਨ ਰੱਖਣਾਂ ਬਹੁਤ ਜਰੂਰੀ ਹੈ। ਇਸਤੋਂ ਇਲਾਵਾ ਹਰੇ ਪੱਤੇਦਾਰ ਸਬਜੀਆਂ, ਫਲ ਅਤੇ ਪੌਸਟਿਕ ਆਹਾਰ ਦੇ ਨਾਲ ਆਇਰਨ ਫੋਲਿਕ ਐਸਿਡ ਦੀ ਗੋਲੀ ਵੀ ਜਰੂਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਸਾਰੀਆਂ ਬੱਚੀਆਂ ਵਿੱਚ ਸ਼ਰੀਰਕ ਬਦਲਾਓ ਦੇ ਨਾਲ-ਨਾਲ ਮਹਾਂਵਾਰੀ ਦਾ ਆਓਣਾਂ ਲਾਜਮੀਂ ਗੱਲ ਹੈ ਇਸ ਲਈ ਹਰੇਕ ਮਾਤਾ-ਪਿਤਾ ਨੂੰ ਆਪਣੀਆਂ ਬੱਚੀਆਂ ਨਾਲ ਇਸ ਪ੍ਰਤੀ ਗੱਲਬਾਤ ਕਰਦੇ ਰਹਿਣਾਂ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਪ੍ਰਤੀ ਸੁਚੇਤ ਕਰਨਾਂ ਚਾਹੀਦਾ ਹੈ। ਇਸਤੋਂ ਇਲਾਵਾ ਜਿਆਦਾ ਦੇਰ ਤੱਕ ਮਹਾਂਵਾਰੀ ਆਓਣਾਂ, ਖੂਨ ਦਾ ਜਿਆਦਾ ਪੈਣਾਂ, ਮਹਾਵਾਰੀ ਦਾ ਘੱਟ ਹੋ ਜਾਣਾਂ ਜਾਂ ਬਿਲਕੁਲ ਬੰਦ ਹੋ ਜਾਣਾਂ, ਯੂ.ਟੀ.ਆਈ. ਇਨਫੈਕਸ਼ਨ ਹੋ ਜਾਣਾਂ, ਖੂਨ ਦੀ ਕਮੀਂ ਹੋਣਾਂ, ਆਦਿ ਸਮੱਸਿਆਵਾਂ ਹੋਣ ਸਮੇਂ ਡਾਕਟਰੀ ਜਾਂਚ ਕਰਵਾਓਣਾਂ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਨੇੜੇ ਦੇ ਸਿਹਤ ਕੇਂਦਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਣ ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਕਾਲੜਾ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਜਿਲਾ੍ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਸੂਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਡਾ ਰਨਦੀਪ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਡੀਨੇਟਰ ਰਜਨੀ ਸ਼ਰਮਾ ਅਤੇ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise