-->
ਅਣਐਲਾਨੇ ਬਿਜਲੀ ਦੇ ਕੱਟਾ ਨੇ ਲੋਕਾਂ ਦਾ ਕੀਤਾ ਜਿਉਣਾ ਬੇਹਾਲ: ਡਾ ਰਾਕੇਸ਼ ਸ਼ਰਮਾ

ਅਣਐਲਾਨੇ ਬਿਜਲੀ ਦੇ ਕੱਟਾ ਨੇ ਲੋਕਾਂ ਦਾ ਕੀਤਾ ਜਿਉਣਾ ਬੇਹਾਲ: ਡਾ ਰਾਕੇਸ਼ ਸ਼ਰਮਾ

ਅਣਐਲਾਨੇ ਬਿਜਲੀ ਦੇ ਕੱਟਾ ਨੇ ਲੋਕਾਂ ਦਾ ਕੀਤਾ ਜਿਉਣਾ ਬੇਹਾਲ: ਡਾ
ਰਾਕੇਸ਼ ਸ਼ਰਮਾ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) - ਹਲਕਾ ਪੂਰਬੀ ਦੇ ਅਧੀਨ ਆਉਂਦੇ ਇਲਾਕੇ ਗਣਪਤੀ ਅਸਟੇਟ ਬਟਾਲਾ ਰੋਡ ਵਿਖੇ ਅੱਤ ਦੀ ਪੈ ਰਹੀ ਗਰਮੀ 'ਚ ਬਿਜਲੀ ਦੀ ਸਪਲਾਈ ਦੇ ਲੱਗ ਰਹੇ ਅਣਐਲਾਨੇ ਕੱਟ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਬਿਜਲੀ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਪਖੋ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪ੍ਰੰਤੂ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਜਿਆਦਾ ਫਰਕ ਹੈ ਰੋਜਾਨਾ ਤਿੰਨ ਤੋ ਚਾਰ ਘੰਟੇ ਲਗਦੇ ਹੋਏ ਕੱਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਵੇਲੇ ਤਾਂ 6 ਘੰਟਿਆਂ ਤੱਕ ਬਿਜਲੀ ਦੀ ਸਪਲਾਈ ਨਹੀਂ ਆਉਂਦੀ ਡਾ ਰਾਕੇਸ਼ ਨੇ ਦੱਸਿਆ ਕਿ ਬਿਜਲੀ ਦੀ ਲਗਾਤਾਰ ਸਪਲਾਈ ਨੂੰ ਲੈ ਕੇ ਓਹਨਾਂ ਵਲੋ ਬਿਜਲੀ ਵਿਭਾਗ ਨੂੰ ਕਈ ਵਾਰੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪ੍ਰੰਤੂ ਓਹਨਾਂ ਦੀਆ ਸ਼ਿਕਾਇਤਾਂ ਉਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਇਥੋਂ ਤੱਕ ਕਿ ਪਟਿਆਲਾ ਵਿਖੇ ਤੈਨਾਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਇਆ ਗਿਆ ਹੈ ਪ੍ਰੰਤੂ ਕੋਈ ਉੱਚ ਅਧਿਕਾਰੀ ਇਸ ਪਾਸੇ ਵੱਲ ਧਿਆਨ ਨਹੀਂ ਦਿੰਦਾ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਬਿਜਲੀ ਮੰਤਰੀ ਪਾਸੋਂ ਮੰਗ ਕੀਤੀ ਕਿ ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ ਦੇਣ ਦੀ ਬਜਾਏ ਬਿਜਲੀ ਦਾ ਰੇਟ ਘੱਟ ਕਰਕੇ ਬਿਜਲੀ ਦੀ ਸਪਲਾਈ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਜੇਕਰ ਬਿਜਲੀ ਦੀ ਸਪਲਾਈ ਲਗਾਤਾਰ ਨਾਂ ਆਈ ਤਾਂ ਲੋਕਾਂ ਦਾ ਬਿੱਲ ਜੀਰੋ ਹੀ ਆਉਣਾ ਹੈ ।

Ads on article

Advertise in articles 1

advertising articles 2

Advertise