ਥਾਣਾ ਸਿਵਲ ਲਾਈਨ ਵੱਲੋਂ ਇੱਕ ਲੇਡੀਜ ਦਾ ਪਰਸ ਖੌਣ ਵਾਲਾ ਝਪਟਮਾਰ ਕਾਬੂ।
ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) - ਮਾਣਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਵਲੋ ਚੋਰੀ ਲੁੱਟਾ/ਖੋਹਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਪ੍ਰਭਜੋਤ ਸਿੰਘ ਵਿਰਕ PPS ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ PPS, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਜਿਲਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵਲੋ ਇੱਕ ਝਪਟਮਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ।
ਗੋਲਡੀ ਏ.ਸੀ ਰਿਪੇਅਰ ਦੀ ਦੁਕਾਨ ਨਾਲ ਲਗਦੀ ਚਾਹ ਵਾਲੀ ਦੁਕਾਨ ਤੇ ਇੱਕ ਲੇਡੀਜ ਜੋ ਸਟੁਲ ਤੇ ਬੈਠੀ ਹੋਈ ਸੀ ਪਾਸੋ, ਉਸਦਾ ਪਰਸ ਖੋਹ ਕੀਤਾ ਸੀ। ਜਿਸ ਤੇ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਦਰਜ ਰਜਿਸਟਰ ਕਰਕੇ ਮੁਕਦਮਾ ਦਿੱਤੀ ਹਰ ਪਹਿਲੂ ਤੋਂ ਕਰਨ ਤੇ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਵੱਲੋ ਲੇਡੀਜ ਦਾ ਪਰਸ ਖੋਹਣ ਵਾਲੇ ਮੁਲਜਮ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੁਤਲਾਨਵਿੰਡ ਲਿੰਕ ਰੋਡ, ਅੰਮ੍ਰਿਤਸਰ ਨੂੰ ਮਿਤੀ 06-05-2024 ਨੂੰ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਪਲਟੀਨਾ ਰੰਗ ਕਾਲਾ PBO2-EJ-5729 ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਇਸ ਪਾਸੋਂ 1) ਖੌਹਸ਼ੁਦਾ ਪਰਸ ਲੇਡੀ ਰੰਗ ਬਰਾਉਨ, ਚਾਰਜਰ, 2500/- ਰੂਏ ਭਾਰਤੀ ਕਰੰਸੀ, ਬ੍ਰਾਮਦ ਕੀਤੇ ਗਏ। ਦੋਸ਼ੀ ਅੰਮ੍ਰਿਤਪਾਲ ਸਿੰਘ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।