-->
ਥਾਣਾ ਈ-ਡਵੀਜ਼ਨ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਮੋਟਰਸਾਈਕਲ ਸਾਈਕਲ ਚੌਰੀ ਅਤੇ ਸਰਧਾਲੂਆਂ ਦੇ ਮੋਬਾਇਲ ਫੋਨ ਚੌਰੀ ਕਰਨ ਵਾਲੇ 03 ਕਾਬੂ।

ਥਾਣਾ ਈ-ਡਵੀਜ਼ਨ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਮੋਟਰਸਾਈਕਲ ਸਾਈਕਲ ਚੌਰੀ ਅਤੇ ਸਰਧਾਲੂਆਂ ਦੇ ਮੋਬਾਇਲ ਫੋਨ ਚੌਰੀ ਕਰਨ ਵਾਲੇ 03 ਕਾਬੂ।

ਥਾਣਾ ਈ-ਡਵੀਜ਼ਨ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਮੋਟਰਸਾਈਕਲ ਸਾਈਕਲ ਚੌਰੀ ਅਤੇ ਸਰਧਾਲੂਆਂ ਦੇ ਮੋਬਾਇਲ ਫੋਨ ਚੌਰੀ ਕਰਨ ਵਾਲੇ
03 ਕਾਬੂ।
ਅੰਮ੍ਰਿਤਸਰ 22 ਜੂਨ (ਸੁਖਬੀਰ ਸਿੰਘ) - ਸ੍ਰੀ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਕੁਲਦੀਪ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ (ਵਾਧੂ ਚਾਰਜ਼), ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸੰਦੀਪ ਸਿੰਘ, ਮੁੱਖ ਅਫਸਰ ਥਾਣਾ ਈ-ਡਵੀਜਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ 03 ਚੌਰੀ ਦੇ ਮੋਟਰਸਾਈਕਲ ਅਤੇ 02 ਮੋਬਾਇਲ ਫੋਨਾਂ ਸਮੇਤ 03 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ:-
ਥਾਣਾ ਈ-ਡਵੀਜਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਬਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਵੱਲੋਂ ਗਸ਼ਤ ਦੌਰਾਨ ਸੂਚਨਾਂ ਦੇ ਅਧਾਰ ਤੇ *ਨੇੜੇ ਮੋੜ ਮਾਈ ਸੇਵਾ ਵਿੱਖੇ ਵਹੀਕਲਾਂ ਦੀ ਚੈਕਿੰਗ ਦੌਰਾਨ ਅਜੇ ਕੁਮਾਰ ਉਰਫ਼ ਮੋਗਲੀ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਂਝੇ ਦੀ ਹਵੇਲੀ,ਅੰਮ੍ਰਿਤਸਰ ਅਤੇ ਮੰਨਸੂ ਉਰਫ਼ ਹਨੀ ਪੁੱਤਰ ਰਾਜ ਕੁਮਾਰ ਵਾਸੀ ਸੁਲਤਾਨਵਿੰਡ,ਅੰਮ੍ਰਿਤਸਰ ਨੂੰ ਸਮੇਤ ਮੋਟਰਸਾਈਕਲ ਪਲੈਟਿਨਾਂ ਕਾਬੂ ਕੀਤਾ ਗਿਆ। ਸੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ ਤੇ 02 ਚੌਰੀ ਦੇ ਮੋਟਰਸਾਈਕਲ ਹੋਰ* ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 
ਥਾਣਾ ਈ-ਡਵੀਜ਼ਨ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ *ਗਲਿਆਰਾ ਦੇ ਖੇਤਰ ਤੋਂ ਸਰਧਾਲੂਆਂ ਦੇ ਮੋਬਾਇਲ ਫੋਨ ਚੌਰੀ ਕਰਨ ਵਾਲੇ ਹਰਜੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ, ਜਿਲ੍ਹਾ ਤਰਨ-ਤਾਰਨ ਨੂੰ ਕਾਬੂ ਕਰਕੇ ਇਸ ਪਾਸੋਂ ਚੌਰੀ ਦੇ 02 ਮੋਬਾਇਲ ਫੋਨ* ਮਾਰਕਾ ਰੈਡਮੀ-9-ਏ ਅਤੇ ਓਪੋ-ਏ-96 ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise