-->
ਥਾਣਾ ਗੇਟ ਹਕੀਮਾਂ ਵੱਲੋਂ ਬਦਲਾ ਲੈਣ ਦੇ ਇਰਾਦੇ ਨਾਲ ਕਤਲ ਕਰਨ ਦੀ ਵੱਡੀ ਸਾਜਿਸ਼ ਨੂੰ ਟਾਲਦੇ ਹੋਏ, ਹਥਿਆਰਾ ਸਮੇਤ 02 ਕੀਤੇ ਕਾਬੂ।

ਥਾਣਾ ਗੇਟ ਹਕੀਮਾਂ ਵੱਲੋਂ ਬਦਲਾ ਲੈਣ ਦੇ ਇਰਾਦੇ ਨਾਲ ਕਤਲ ਕਰਨ ਦੀ ਵੱਡੀ ਸਾਜਿਸ਼ ਨੂੰ ਟਾਲਦੇ ਹੋਏ, ਹਥਿਆਰਾ ਸਮੇਤ 02 ਕੀਤੇ ਕਾਬੂ।

ਥਾਣਾ ਗੇਟ ਹਕੀਮਾਂ ਵੱਲੋਂ ਬਦਲਾ ਲੈਣ ਦੇ ਇਰਾਦੇ ਨਾਲ ਕਤਲ ਕਰਨ ਦੀ
ਵੱਡੀ ਸਾਜਿਸ਼ ਨੂੰ ਟਾਲਦੇ ਹੋਏ, ਹਥਿਆਰਾ ਸਮੇਤ 02 ਕੀਤੇ ਕਾਬੂ।
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ  ਅੰਮ੍ਰਿਤਸਰ, ਸ੍ਰੀ ਰਣਜੀਤ ਸਿੰਘ ਢਿੱਲੋ ਆਈ.ਪੀ.ਐਸ, ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਕੇਂਦਰੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪੁਖਤਾ ਜਾਣਕਾਰੀ ਮਿਲਣ ਤੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ, ਇੱਕ ਵੱਡੀ ਵਾਰਦਾਤ ਨੂੰ ਹੋਣ ਤੋਂ ਟਾਲਦੇ ਹੋਏ, 02 ਹਥਿਆਰਬੰਦ ਮੁਲਜ਼ਮਾਂ ਗੁਰਪ੍ਰੀਤ ਸਿੰਘ ਉਰਫ਼ ਦੀਪੂ ਅਤੇ ਹਰਪ੍ਰੀਤ ਸਿੰਘ ਉਰਫ਼ ਸੋਨੂੰ ਨੂੰ ਕਾਬੂ ਕਰਕੇ 01 ਪਿਸਤੌਲ (0.32 ਬੋਰ) ਅਤੇ 02 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਹਨ।
ਵਜ੍ਹਾਂ ਰੰਜਿਸ਼:- ਗੈਰ ਕਾਨੂੰਨੀ ਹਥਿਆਰਾ ਦੀ ਸਪਲਾਈ ਨੂੰ ਲੈ ਕੇ ਵਿਰੋਧੀ ਮੈਂਬਰ ਨੂੰ ਕਤਲ ਕਰਨ ਦੀ ਤਾਂਘ ਵਿੱਚ ਸਨ।  
 ਇਹਨਾਂ ਦੇ ਇੱਕ ਸਾਥੀ ਖਿਲਾਫ਼ 35 ਮੁਕੱਦਮੇਂ ਸੰਗੀਨ ਜੁਰਮਾਂ ਅਧੀਨ ਦਰਜ਼ ਹਨ ਤੇ ਇਹ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਅਪਰਾਧੀ ਜਸਬੀਰ ਸਿੰਘ ਅੰਨਗੜ੍ਹ, ਹੈ ਤੇ ਅਪਰਾਧਾ ਦੀ ਸੰਗੀਨਤਾਂ ਨੂੰ ਦੇਖਦੇ ਹੋਏ, ਇਸਨੂੰ ਸਾਲ-2017 ਤੋਂ ਕਈ ਵਾਰ ਇਕ ਤੋਂ ਦੂਜੀ ਜੇਲ੍ਹ (ਕਪੂਰਥਲਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਗੁਰਦਾਸਪੁਰ, ਅੰਮ੍ਰਿਤਸਰ ਤੋਂ ਬਠਿੰਡਾ ਤੋਂ ਹੁਸ਼ਿਆਰਪੁਰ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ।

Ads on article

Advertise in articles 1

advertising articles 2

Advertise