-->
ਥਾਣਾ ਰਣਜੀਤ ਐਵੀਨਿਊ ਵੱਲੋਂ 03 ਮੁਕੱਦਮਿਆਂ ਵਿੱਚ 295 ਗ੍ਰਾਮ ਹੈਰੋਇੰਨ ਸਮੇਤ 03 ਨਸ਼ਾਂ ਤਸਕਰ ਕਾਬੂ।

ਥਾਣਾ ਰਣਜੀਤ ਐਵੀਨਿਊ ਵੱਲੋਂ 03 ਮੁਕੱਦਮਿਆਂ ਵਿੱਚ 295 ਗ੍ਰਾਮ ਹੈਰੋਇੰਨ ਸਮੇਤ 03 ਨਸ਼ਾਂ ਤਸਕਰ ਕਾਬੂ।

ਥਾਣਾ ਰਣਜੀਤ ਐਵੀਨਿਊ ਵੱਲੋਂ 03 ਮੁਕੱਦਮਿਆਂ ਵਿੱਚ 295 ਗ੍ਰਾਮ
ਹੈਰੋਇੰਨ ਸਮੇਤ 03 ਨਸ਼ਾਂ ਤਸਕਰ ਕਾਬੂ।
ਅੰਮ੍ਰਿਤਸਰ 19 ਜੂਨ (ਸੁਖਬੀਰ ਸਿੰਘ) - ਸ਼੍ਰੀ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸਤੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2 ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰੋਬਿੰਨ ਹੰਸ, ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਖ-ਵੱਖ 03 ਮੁਕੱਦਮਿਆਂ ਵਿੱਚ ਕੁੱਲ 295 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ 03 ਨਸ਼ਾਂ ਤੱਸਕਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ:-
ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੇੜੇ ਅਨੰਦ ਪਾਰਕ ਦੇ ਖੇਤਰ ਤੋਂ ਦੋਸ਼ੀ ਰਵੀ ਉਰਫ ਨਿੰਜਾ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 441, ਘੁਮਿਆਰਾ ਵਾਲੀ ਗਲੀ, ਨਵੀ ਅਬਾਦੀ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਗੁਰਦਿਆਲ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਵੱਲੋਂ ਰਣਜੀਤ ਐਵੀਨਿਊ ਦੇ ਖੇਤਰ ਤੋਂ ਦੋਸ਼ੀ ਰਾਜਾ ਪੁੱਤਰ ਪੱਪੂ ਵਾਸੀ ਮਕਾਨ ਨੰਬਰ 406, ਗਲੀ ਘੁਮਿਆਰਾ ਵਾਲੀ, ਕਰਮਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 85 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਨਰਿੰਦਰ ਕੁਮਾਰ ਸਮੇਤ ਸਾਥੀ ਕ੍ਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨੇੜੇ ਮੋੜ ਲਾਲ ਕੁਆਟਰ ਸੀ-ਬਲਾਕ ਰਣਜੀਤ ਐਵੀਨਿਊ ਦੇ ਖੇਤਰ ਤੋਂ ਦੋਸ਼ੀ ਸੰਦੀਪ ਸਿੰਘ ਉਰਫ਼ ਮਿੱਠੂ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 781, ਗਲੀ ਕਬਰਾ ਵਾਲੀ, ਫੈਜਪੁਰਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 110 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ।

Ads on article

Advertise in articles 1

advertising articles 2

Advertise