-->
ਥਾਣਾ ਛੇਹਰਟਾ ਵੱਲੋਂ  1 ਕਾਰ ਸਵੀਫਟ ਬ੍ਰਾਮਦ ਕਰਕੇ 03 ਨਸ਼ਾ ਤੱਸਕਰਾ ਨੂੰ ਕੀਤਾ ਕਾਬੂ।

ਥਾਣਾ ਛੇਹਰਟਾ ਵੱਲੋਂ 1 ਕਾਰ ਸਵੀਫਟ ਬ੍ਰਾਮਦ ਕਰਕੇ 03 ਨਸ਼ਾ ਤੱਸਕਰਾ ਨੂੰ ਕੀਤਾ ਕਾਬੂ।

ਥਾਣਾ ਛੇਹਰਟਾ ਵੱਲੋਂ 1 ਕਾਰ ਸਵੀਫਟ ਬ੍ਰਾਮਦ ਕਰਕੇ 03 ਨਸ਼ਾ ਤਸਕਰਾ ਨੂੰ
ਕੀਤਾ ਕਾਬੂ।
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾਂ ਤੱਸਕਰਾਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਖਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸਰਮੇਲ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ 03 ਵੱਖ-ਵੱਖ ਮੁਕੱਦਮਿਆਂ ਵਿੱਚ 365 ਗ੍ਰਾਮ ਹੈਰੋਇੰਨ, 2000/-ਰੁਪਏ ਡਰੱਗ ਮਨੀ, 01 ਕਾਰ ਸਵੀਫਟ ਬ੍ਰਾਮਦ ਕਰਕੇ 03 ਨਸ਼ਾ ਤੱਸਕਰਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿੰਨਾਂ ਵੇਰਵਾ ਇਸ ਤਰ੍ਹਾ ਹੈ:-
ਥਾਣਾ ਛੇਹਰਟਾ,ਅੰਮ੍ਰਿਤਸਰ ਦੇ ਏ.ਐਸ.ਆਈ ਹਰਜਿੰਦਰ ਸਿੰਘ ਇੰਚਾਂਰਜ਼ ਪੁਲਿਸ ਚੌਕੀ ਘਨੂੰਪੁਰ ਕਾਲੇ ਸਮੇਤ ਸਾਥੀ ਕਰਚਾਰੀਆਂ ਵੱਲੋਂ ਘਨੂੰਪੁਰ ਕਾਲੇ ਦੇ ਖੇਤਰ ਤੋਂ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਦਵਿੰਦਰ ਸਿੰਘ ਵਾਸੀ ਘਨੂੰਪੁਰ ਕਾਲੇ, ਛੇਹਰਟਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। 
  ਥਾਣਾ ਛੇਹਰਟਾ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਜੱਗਾ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਚੈਕਿੰਗ ਦੌਰਾਨ ਘਣੂਪੁਰ ਕਾਲੇ ਦੇ ਖੇਤਰ ਤੋਂ ਰਣਜੀਤ ਸਿੰਘ ਉਰਫ਼ ਰੰਗਾਂ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 03, ਬਾਬਾ ਜੀਵਨ ਸਿੰਘ ਕਲੋਨੀ,ਗੁਰੂ ਦੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 255 ਗ੍ਰਾਮ ਹੈਰੋਇੰਨ, 2000/ਰੁਪਏ ਡਰੱਗ ਮਨੀ ਅਤੇ ਇੱਕ ਕਾਰ ਸਵੀਫਟ ਨੰਬਰ ਪੀ.ਬੀ.02-ਸੀ.ਡੀ-9775 ਬ੍ਰਾਮਦ ਕੀਤੀ ਗਈ। 
  ਥਾਣਾ ਛੇਹਰਟਾ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਸ਼ਸ਼ਪਾਲ ਸਮੇਤ ਸਾਕੀ ਕਰਮਚਾਰੀਆਂ ਰਾਮ ਸਿੰਘ ਉਰਫ਼ ਲੱਡੂ ਪੁੱਤਰ ਜੋਗਿੰਦਰ ਸਿੰਘ ਵਾਸੀ ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 10 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। 
  ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise