-->
ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੰਗਰੂਰ ਵਿਖੇ 20 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਕਰਾਂਗੇ ਘਿਰਾਓ : ਐਨ ਐਸ ਕਿਓੂ ਐਫ

ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੰਗਰੂਰ ਵਿਖੇ 20 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਕਰਾਂਗੇ ਘਿਰਾਓ : ਐਨ ਐਸ ਕਿਓੂ ਐਫ

ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੰਗਰੂਰ ਵਿਖੇ 20 ਜੂਨ ਨੂੰ ਮੁੱਖ ਮੰਤਰੀ
ਦੀ ਸੰਗਰੂਰ ਰਿਹਾਇਸ਼ ਦਾ ਕਰਾਂਗੇ ਘਿਰਾਓ : ਐਨ ਐਸ ਕਿਓੂ ਐਫ
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) - ਐਨ.ਐਸ.ਕਿਓੂ.ਐਫ ਵੋਕੇਸਨਲ ਅਧਿਆਪਕ ਯੂਨੀਅਨ ਨੇ ਕਿਹਾ ਕਿ ਸਰਕਾਰ ਦੇ ਪਿਛਲੇ ਕਈ ਮਹੀਨਿਆਂ ਤੋਂ ਲਾਰਿਆਂ ਤੋਂ ਅੱਕ ਕਿ 20 ਜੂਨ ਨੂੰ ਵੱਡੀ ਗਿਣਤੀ ਦੇ ਰੂਪ ਚ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਗੌਰਤਲਬ ਹੈ ਕਿ ਐਨ.ਐਸ .ਕਿਓੂ.ਐਫ ਅਧਿਆਪਕਾਂ ਨੂੰ ਪਿਛਲੇ ਦੋ ਸਾਲਾਂ ਤੋਂ 5% ਤਨਖਾਹ ਵਾਧਾ ਵੀ ਨਹੀ ਮਿਲਿਆ ਜੋ ਕਿ ਕਾਂਗਰਸ ਸਰਕਾਰ ਸਮੇਂ ਹਰ ਵਰੇ ਮਿਲਦਾ ਹੁੰਦਾ ਸੀ॥ ਚੋਣਾਂ ਸਮੇਂ ਸਰਕਾਰ ਨੇ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਨੇ ਚੋਣਾਂ ਚ ਟਵੀਟ ਵੀ ਕੀਤਾ ਸੀ ਕਿ ਆਓੂਟਸੋਰਸ ਭਰਤੀ ਬੰਦ ਕਰਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਪ੍ਰਾਈਵੇਟ ਘਰਾਣਿਆਂ ਨੇ ਮੁੜ ਸਰਕਾਰੀ ਸਕੂਲਾਂ ਚ ਵੋਕੇਸਨਲ ਅਧਿਆਪਕਾ ਦੀ ਨਿਯੁਕਤੀ ਕੀਤੀ ਹੈ॥  
ਅਧਿਆਪਕ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਮੇਂ ਐਨ ਐਸ਼ ਕਿਓੂ ਐਫ ਅਧਿਆਪਕਾਂ ਦਾ ਵੱਡਾ ਯੋਗਦਾਨ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੰਤਰੀਆਂ ਦੇ ਲਾਰਿਆਂ ਤੋਂ ਬਿਨਾ ਕੁੱਝ ਨਹੀ ਮਿਲਿਆ ਪਰ ਹੁਣ 20 ਜੂਨ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਾਂਗੇ ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਸੰਗਰੂਰ ਦੇ ਜੇ ਜੇ ਪੈਲੇਸ ਨੇੜੇ ਮੁੱਖ ਮੰਤਰੀ ਰਿਹਾਇਸ਼ ਨੂੰ ਲੰਬਾ ਸਮੇਂ ਘੇਰਨਗੇ ਜਦੋ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀ ਸੜਕੇ ਤੇ ਹੀ ਰਹਾਗੇ।

Ads on article

Advertise in articles 1

advertising articles 2

Advertise