-->
ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ - ਏ.ਡੀ.ਸੀ.ਪੀ ਅਭੀਮੰਨੀਊ ਰਾਣਾ

ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ - ਏ.ਡੀ.ਸੀ.ਪੀ ਅਭੀਮੰਨੀਊ ਰਾਣਾ

ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ
- ਏ.ਡੀ.ਸੀ.ਪੀ ਅਭੀਮੰਨੀਊ ਰਾਣਾ
ਅੰਮ੍ਰਿਤਸਰ 26 ਜੂਨ (ਸੁਖਬੀਰ ਸਿੰਘ) - ਪਾਵਨ ਸ਼੍ਰੀ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਵੱਲੋਂ ਅੱਜ ਚੇਅਰਮੈਨ ਕੁਮਾਰ ਦਰਸ਼ਨ,ਪੰਜਾਬ ਪ੍ਰਧਾਨ ਸ਼ਸ਼ੀ ਗਿੱਲ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਨਵ-ਨਿਯੁੱਕਤ ਏ.ਡੀ.ਸੀ.ਪੀ ਅੰਮ੍ਰਿਤਸਰ 2 ਅਭੀਮੰਨੀਊ ਰਾਣਾ ਆਈ.ਪੀ.ਐਸ ਨੂੰ ਚਾਰਜ ਸੰਭਾਲਣ ‘ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਅਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਇਸ ਮੋਕੇ ਉਘੇ ਸਮਾਜ ਸੇਵਕ ਰਾਕੇਸ਼ ਕੁਮਾਰ ਰਿੰਕੂ ਛੇਹਰਟਾ,ਸੁਖਵਿੰਦਰ ਸਿੰਘ ਸੁੱਖ ਆਰਟੀਟੈਕਟ,ਦੀਪਕ ਲੱਡੂ,ਸੰਨੀ ਵਾਲਮੀਕਿ,ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।ਇਸ ਮੌਕੇ ਏ.ਡੀ.ਸੀ.ਪੀ ਅਭੀਮੰਨੀਊ ਰਾਣਾ ਨੇ ਕਿਹਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਨਾ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਸ਼ਖਤ ਤੋਂ ਸ਼ਖਤ ਕਦਮ ਉਠਾਏ ਜਾਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਜ਼ਲਦੀ ਹੀ ਪੁਲਿਸ ਪਬਲਿਕ ਮੀਟਿੰਗਾਂ ਕਰਕੇ ਪਬਲਿਕ ਅਤੇ ਪੁਲਿਸ ਵਿਚਲੀ ਦੂਰੀ ਨੂੰ ਹੋਰ ਘਟਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ।

Ads on article

Advertise in articles 1

advertising articles 2

Advertise