-->
3 ਜੂਨ ਵਿਸ਼ਵ ਸਾਈਕਲ ਦਿਵਸ ਤੇ ਵਿਸ਼ੇਸ ਸਾਈਕਲ ਚਲਾਓ, ਤਣਾਅ-ਮੁਕਤ ਅਤੇ ਤੰਦਰੁਸਤ ਰਹੋ : ਮੱਟੂ

3 ਜੂਨ ਵਿਸ਼ਵ ਸਾਈਕਲ ਦਿਵਸ ਤੇ ਵਿਸ਼ੇਸ ਸਾਈਕਲ ਚਲਾਓ, ਤਣਾਅ-ਮੁਕਤ ਅਤੇ ਤੰਦਰੁਸਤ ਰਹੋ : ਮੱਟੂ

3 ਜੂਨ ਵਿਸ਼ਵ ਸਾਈਕਲ ਦਿਵਸ ਤੇ ਵਿਸ਼ੇਸ ਸਾਈਕਲ ਚਲਾਓ, ਤਣਾਅ-
ਮੁਕਤ ਅਤੇ ਤੰਦਰੁਸਤ ਰਹੋ : ਮੱਟੂ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਨੇ ਵਿਸ਼ਵ ਸਾਈਕਲ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ 
ਹਰ ਸਾਲ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਜਾਂਦਾ ਹੈ। ਇਹ ਲਗਪਗ ਛੇ ਸਾਲ ਪਹਿਲਾਂ 2018 ਵਿੱਚ ਹੀ ਸ਼ੁਰੂ ਹੋਇਆ ਹੈ। ਸੰਯੁਕਤ ਰਾਸ਼ਟਰ ਨੇ ਪਹਿਲੀ ਵਾਰ 3 ਜੂਨ 2018 ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ। ਸਾਈਕਲ ਦਾ ਇਤਿਹਾਸ 200 ਸਾਲ ਪੁਰਾਣਾ ਹੈ। ਯੂਰਪੀ ਦੇਸ਼ਾਂ 'ਚ ਸਾਈਕਲਾਂ ਦੀ ਵਰਤੋਂ 18ਵੀਂ ਸਦੀ ਦੇ ਸ਼ੁਰੂ ਵਿੱਚ ਸ਼ੁਰੂ ਹੋਈ। ਸੰਨ 1816 ਵਿੱਚ ਪੈਰਿਸ ਦੇ ਇੱਕ ਕਾਰੀਗਰ ਦੁਆਰਾ ਬਣਾਇਆ ਗਿਆ ਸੀ। ਉਸ ਸਮੇਂ ਸਾਈਕਲ ਨੂੰ ਸ਼ੌਕ ਦਾ ਘੋੜਾ ਜਾਂ ਲੱਕੜ ਦਾ ਘੋੜਾ ਕਿਹਾ ਜਾਂਦਾ ਸੀ। ਪਰ ਇਹ ਚੱਕਰ ਚੱਕਾ ਅੱਜ ਦੇ ਚੱਕਰ ਵਰਗਾ ਨਹੀਂ ਸੀ।ਇਸ ਵਿੱਚ ਵੱਡੇ ਪਹੀਏ ਸਨ। ਇਸ ਤੋਂ ਬਾਅਦ ਪੈਡਲਾਂ ਵਾਲਾ ਪਹੀਆ ਜੋ ਪੈਰਾਂ ਦੁਆਰਾ ਘੁੰਮਦਾ ਹੈ, ਦੀ ਖੋਜ 1865 ਵਿੱਚ ਪੈਰਿਸ ਦੇ ਲਾਲੇਮੈਂਟ ਦੁਆਰਾ ਕੀਤੀ ਗਈ ਸੀ। ਇਸ ਤੋਂ ਬਾਅਦ ਆਉਣ ਵਾਲੇ ਸਾਲਾਂ ਵਿੱਚ ਚੱਕਰ 'ਚ ਕਈ ਬਦਲਾਅ ਹੋਏ ਅਤੇ ਇਨ੍ਹਾਂ ਤਬਦੀਲੀਆਂ ਤੋਂ ਬਾਅਦ ਛੋਟੇ, ਸਸਤੇ ਅਤੇ ਸੁੰਦਰ ਡਿਜ਼ਾਈਨ ਬਣਾਏ ਗਏ ਜਿਨ੍ਹਾਂ ਨੂੰ ਅਸੀਂ ਸਾਈਕਲ ਕਹਿੰਦੇ ਹਾਂ। ਭਾਰਤ ਵਿੱਚ ਸਾਈਕਲ ਨੂੰ ਆਰਥਿਕ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਈਕਲ ਅਗਲੇ ਕਈ ਸਾਲਾਂ ਤੱਕ ਦੇਸ਼ ਦੀ ਆਵਾਜਾਈ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ। ਸ਼ੁਰੂ ਵਿਚ ਇਹ ਅਮੀਰਾਂ ਦੀ ਸਵਾਰੀ ਸੀ ਪਰ ਹੌਲੀ-ਹੌਲੀ ਇਹ ਗ਼ਰੀਬਾਂ ਦੀ ਪਹੁੰਚ ਵਿਚ ਆ ਗਈ।ਭਾਰਤ ਵਿੱਚ 1960 ਤੋਂ 1990 ਤੱਕ ਜ਼ਿਆਦਾਤਰ ਪਰਿਵਾਰਾਂ ਕੋਲ ਸਾਈਕਲ ਸੀ। ਮਿੱਲ ਮਜ਼ਦੂਰਾਂ ਤੋਂ ਲੈ ਕੇ ਦਫ਼ਤਰ ਜਾਣ ਵਾਲੇ ਨੌਜਵਾਨ ਸਾਈਕਲਾਂ ਦੀ ਵਰਤੋਂ ਕਰਦੇ ਸਨ। ਬਾਈਕ ਦੇ ਆਮ ਲੋਕਾਂ ਦੀ ਪਹੁੰਚ ਵਿੱਚ ਆਉਣ ਤੋਂ ਪਹਿਲਾਂ ਸਾਈਕਲ ਭਾਰਤ ਦੇ ਰੋਜ਼ਾਨਾ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਪਰ ਹੌਲੀ-ਹੌਲੀ ਸਾਈਕਲ ਦੀ ਰਫ਼ਤਾਰ ਨੇ ਸਾਈਕਲ ਨੂੰ ਪਛਾੜ ਦਿੱਤਾ। ਪ੍ਰਧਾਨ ਮੱਟੂ ਨੇ ਅੱਗੇ ਕਿਹਾ ਕੇ ਪ੍ਰਦੂਸ਼ਣ ਅਤੇ ਰੋਗਾਂ ਭਰੇ ਅਜੋਕੇ ਦੌਰ ਵਿਚ ਸਾਈਕਲ ਨਿੱਕੇ ਸਫ਼ਰ ਦਾ ਸੱਭ ਤੋਂ ਉੱਤਮ,ਸਸਤਾ ਅਤੇ ਟਿਕਾਊ ਸਾਧਨ ਹੈ । ਇਹ ਚਲਾਉਣ ਵਾਲੇ ਦੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਤੇ ਵਾਤਾਵਰਨ ਨੂੰ ਸਾਫ਼ ਤੇ ਸਵੱਛ ਰੱਖਣ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ । ਮੌਜੂਦਾ ਰੁਝੇਵੇਂ ਭਰੇ ਜੀਵਨ ਵਿਚ ਅਸੀਂ ਬਹੁਤ ਕੁਝ ਸੋਚਦੇ ਹਾਂ ਪਰ ਸਮੇਂ ਦੀ ਕਮੀ ਕਾਰਨ ਸਭ ਕੁਝ ਕਰ ਨਹੀਂ ਸਕਦੇ । ਸਰੀਰਕ ਕਸਰਤ ਵੀ ਇਨ੍ਹਾਂ ਵਿਚੋਂ ਇਕ ਹੈ । 30 ਸਾਲ ਦੀ ਉਮਰ ਪਾਰ ਕਰਦਿਆਂ ਹੀ ਵਿਅਕਤੀ ਸਰੀਰਕ ਸਰਗਰਮੀ ਘੱਟ ਕਰਨ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ।ਅਜਿਹੀ ਹਾਲਤ ਵਿਚ ਕਈ ਵਾਰ ਆਪਣੀ ਸਿਹਤ ਪ੍ਰਤੀ ਚਿੰਤਤ ਰਹਿੰਦਿਆਂ ਉਸ ਦਾ ਕਸਰਤ ਕਰਨ ਦਾ ਮਨ ਵੀ ਕਰਦਾ ਹੈ ਪਰ ਸਮੇਂ ਦੀ ਕਮੀ ਕਾਰਨ ਉਹ ਲਗਾਤਾਰ ਅਜਿਹਾ ਕਰ ਨਹੀਂ ਸਕਦਾ । ਸਾਈਕਲ ਚਲਾਉਣਾ ਇਨ੍ਹਾਂ ਸਾਰਿਆਂ ਦਾ ਇਕ ਵਧੀਆ ਕਾਰਗਰ ਉਪਾਅ ਹੈ । ਜਿਵੇਂ ਕਿ ਸਪੱਸ਼ਟ ਹੈ ਕਿ ਔਰਤਾਂ ਲਈ ਹੱਥ ਦੀ ਚੌਕੀ ਅਤੇ ਆਦਮੀਆਂ ਲਈ ਸਾਈਕਲ ਚਲਾਉਣਾ ਵਧੀਆ ਕਸਰਤ ਮੰਨੀ ਜਾਂਦੀ ਹੈ । ਪਰ ਅੱਜਕਲ੍ਹ ਇਸ ਦੀ ਥਾਂ ਸਵਿਮਿੰਗ,ਜਾਗਿੰਗ,ਵਾਕਿੰਗ ਅਤੇ ਯੋਗ ਆਸਣਾਂ ਨੇ ਲੈ ਲਈ ਹੈ । ਇਸ ਵਿਚ ਕੋਈ ਬੁਰਾਈ ਨਹੀਂ ਹੈ ਕਿ ਇਨ੍ਹਾਂ ਸਾਰਿਆਂ ਲਈ ਬਹੁਤ ਸਮਾਂ ਲਗਦਾ ਹੈ । ਇਸ ਤੋਂ ਇਲਾਵਾ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਵੀ ਹੋਣਾ ਲਾਜ਼ਮੀ ਹੈ । ਜਾਣਕਾਰੀ ਹਾਸਲ ਕਰਨ ਦੀ ਗੱਲ ਓਨੀ ਮੁਸ਼ਕਿਲ ਨਹੀਂ ਜਿੰਨੀ ਕਿ ਸਮੇਂ ਦੀ ਸਮੱਸਿਆ ਹੈ । ਸਾਈਕਲਿੰਗ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ । ਘਰ ਤੋਂ ਦਫ਼ਤਰ , ਬਾਜ਼ਾਰ , ਬੱਚਿਆਂ ਦੇ ਸਕੂਲ ਜਾਂ ਬਿਜਲੀ ਦੇ ਬਿੱਲ ਆਦਿ ਜਮ੍ਹਾਂ ਕਰਾਉਣ ਲਈ ਜਾਂਦੇ ਸਮੇਂ ਜੇ ਸਾਈਕਲ ਉੱਤੇ ਜਾਇਆ ਜਾਏ ਤਾਂ ਨਾ ਸਿਰਫ ਇਸ ਨਾਲ ਸਾਰੇ ਕੰਮ ਹੋ ਜਾਂਦੇ ਹਨ ਸਗੋਂ ਸਰੀਰ ਦੀ ਵੀ ਚੰਗੀ ਕਸਰਤ ਹੋ ਜਾਂਦੀ ਹੈ । ਜੇਕਰ ਦਫ਼ਤਰ ਵੀ ਨੇੜੇ ਹੋਵੇ ਤਾਂ ਸਾਈਕਲ ਰਾਹੀਂ ਜਾਣਾ ਚਾਹੀਦਾ ਹੈ । ਦਫ਼ਤਰ ਵਿਚ ਕੰਮ ਕਰਨ ਵਾਲਿਆਂ ਦੇ ਸਮੇਂ ਤੋਂ ਪਹਿਲਾਂ ਪੇਟ ਵਧਣ, ਸੁਸਤੀ ਪੈਣ,ਖਾਣਾ ਨਾ ਪਚਣ ਦੀ ਸ਼ਿਕਾਇਤ, ਗਰਦਨ ਵਿਚ ਦਰਦਦਮਾ, ਅੰਤੜੀ ਰੋਗ ਅਤੇ ਗੈਸ ਦੀ ਤਕਲੀਫ਼ ਇਸ ਲਈ ਹੁੰਦੀ ਹੈ , ਕਿਉਂਕਿ ਦਫ਼ਤਰ ਵਿਚ ਕੁਰਸੀ 'ਤੇ ਅਤੇ ਬਾਹਰ ਸਕੂਟਰ ਜਾਂ ਕਾਰ ਦੀ ਸੀਟ 'ਤੇ ਬੈਠੇ ਰਹਿਣ ਨਾਲ ਉਨ੍ਹਾਂ ਦੀ ਸਰੀਰਕ ਕਸਰਤ ਨਹੀਂ ਹੁੰਦੀ । ਜਦੋਂ ਕਸਰਤ ਨਹੀਂ ਹੋਵੇਗੀ ਅਤੇ ਪਸੀਨਾ ਨਹੀਂ ਨਿਕਲੇਗਾ ਤਾਂ ਇਹ ਸਭ ਬਿਮਾਰੀਆਂ ਤਾਂ ਹੋਣਗੀਆਂ ਹੀ । ਸਾਈਕਲ ਚਲਾਉਣ ਨਾਲ ਸਰੀਰ ਦੀ ਪੂਰੀ ਕਸਰਤ ਹੋ ਜਾਂਦੀ ਹੈ ਅਤੇ ਇਸ ਨਾਲ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਸਰੀਰ ਵੀ ਚੁਸਤ ਦਰੁਸਤ ਰਹਿੰਦਾ ਹੈ । ਸਾਈਕਲ ਚਲਾਉਣ ਦੇ ਹੋਰ ਵੀ ਕਈ ਲਾਭ ਹਨ । ਇਸ ਨੂੰ ਹੌਲੀ ਚਲਾਉਣ ਨਾਲ ਨਾ ਕਿਸੇ ਗੰਭੀਰ ਦੁਰਘਟਨਾ ਦਾ ਡਰ ਹੈ , ਨਾ ਹੀ ਕਦੇ ਟ੍ਰੈਫਿਕ ਚੈਕਿੰਗ ਵਿਚ ਫੜੇ ਜਾਣ ਦਾ ਡਰ,ਨਾ ਇਸ ਨਾਲ ਸਾਨੂੰ ਪੈਟਰੋਲ ਪੰਪਾਂ ਸਾਹਮਣੇ ਲੰਮੀਆਂ ਲਾਈਨਾਂ ਲਾਉਣੀਆਂ ਪੈਂਦੀਆਂ ਹਨ ਅਤੇ ਨਾ ਹੀ ਇਸ ਦੀ ਰਿਪੇਅਰ ਵਾਸਤੇ ਕਿਸੇ ਮਕੈਨਿਕ ਦੇ ਨਖਰੇ ਝੱਲਣੇ ਪੈਂਦੇ ਹਨ । ਜੇ ਕਦੇ ਰਸਤੇ ਵਿਚ ਖ਼ਰਾਬ ਹੋ ਵੀ ਜਾਵੇ ਤਾਂ ਇਸ ਨੂੰ ਖਿੱਚ ਕੇ ਜਾਂ ਚੁੱਕ ਕੇ ਲਿਜਾਣ ਦੀ ਕੋਈ ਸਮੱਸਿਆ ਵੀ ਨਹੀਂ ਹੁੰਦੀ । ਇਸ ਤੋਂ ਇਲਾਵਾ ਇਸ ਨੂੰ ਹੌਲੀ ਚਲਾਉਣ ਨਾਲ ਅਸੀਂ ਆਲੇ-ਦੁਆਲੇ ਦੇ ਵਾਤਾਵਰਨ ਦਾ ਨਿਰੀਖਣ ਕਰ ਸਕਦੇ ਹਾਂ,ਅਨੰਦ ਵੀ ਲੈ ਸਕਦੇ ਹਾਂ,ਸਾਈਕਲ ਚਲਾਓ, ਤਣਾਅ-ਮੁਕਤ ਅਤੇ ਤੰਦਰੁਸਤ ਰਹੋ I ਆਖ਼ਿਰ 'ਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ) ਨੇ ਵਿਸ਼ਵ ਸਾਈਕਲ ਦਿਵਸ ਮੌਂਕੇ ਸਾਰਿਆਂ ਨੂੰ ਸਾਈਕਲ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਿਆ ਕਿਹਾ ਸਾਈਕਲਿੰਗ ਇੱਕ ਵਧੀਆ ਕਸਰਤ ਹੈ, ਵਾਤਾਵਰਨ ਅਨੁਕੂਲ ਹੈ ਅਤੇ ਤੰਦਰੁਸਤੀ ਦੇ ਪੱਧਰ ਨੂੰ ਵਧਾਉਂਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਸਾਈਕਲਿੰਗ ਨੂੰ ਅਪਨਾਉਣਾ ਸਾਡੇ ਸਾਰਿਆਂ ਦੀ ਭਲਾਈ ਲਈ ਹੈ।

Ads on article

Advertise in articles 1

advertising articles 2

Advertise