-->
ਬਾਬਾ ਦੀਪ ਸਿੰਘ ਨਿਸ਼ਕਾਮ ਸੋਸਾਇਟੀ ਵੱਲੋਂ ਹਰਜਸ ਕੀਰਤਨ ਕਰਵਾਇਆ ਗਿਆ

ਬਾਬਾ ਦੀਪ ਸਿੰਘ ਨਿਸ਼ਕਾਮ ਸੋਸਾਇਟੀ ਵੱਲੋਂ ਹਰਜਸ ਕੀਰਤਨ ਕਰਵਾਇਆ ਗਿਆ

ਬਾਬਾ ਦੀਪ ਸਿੰਘ ਨਿਸ਼ਕਾਮ ਸੋਸਾਇਟੀ ਵੱਲੋਂ ਹਰਜਸ ਕੀਰਤਨ
ਕਰਵਾਇਆ ਗਿਆ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੇਵਾ ਸੋਸਾਇਟੀ ਖੰਡਵਾਲਾ ਛੇਹਰਟਾ ਵੱਲੋਂ ਜਸਵੰਤ ਕੌਰ ਵਾਲੀਆ ਦੇ ਗ੍ਰਹਿ ਗਗਨ ਐਵਿਨਿਊ ਛੇਹਰਟਾ ਵਿਖੇ ਹਰਜਸ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਦੇ ਜਥੇ ਵੱਲੋਂ ਅਪਣੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਸਤੋਂ ਪਹਿਲਾ ਸਵੇਰੇ ਸੋਸਾਇਟੀ ਦੇ ਮੈਬਰਾਂ ਵੱਲੋ 5 ਬਾਣੀਆਂ ਨਿਤਨੇਮ ਪਾਠ ਤੋਂ ਇਲਾਵਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਾਡਰਨ ਕਾਲੋਨੀ ਛੇਹਰਟਾ ਦੇ ਮੁੱਖ ਸੇਵਾਦਾਰ ਮਨਿੰਦਰਜੀਤ ਸਿੰਘ ਬੇਦੀ ਨੇ ਗੁਰੂ ਨਾਲ ਜੁੜਨ,ਅੰਮ੍ਰਿਤ ਛਕਣ ਅਤੇ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣ ਦੀ ਸੰਗਤਾਂ ਨੂੰ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਹੋਰ ਕਿਤੇ ਨਹੀਂ ਬਲਕਿ ਸਾਡੇ ਦਿਲ ਵਿੱਚ ਹੀ ਹੈ ਸਾਨੂੰ ਅਪਣੀ ਭਜਦੌੜ ਵਾਲੀ ਜ਼ਿੰਦਗੀ ਵਿਚੋਂ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਲੈਣ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।ਇਸ ਮੌਕੇ ਹਰਕੀਰਤ ਸਿੰਘ, ਵਰਿੰਦਰ ਸਿੰਘ,ਸੁਖਵਿੰਦਰ ਸਿੰਘ, ਸੁਲਖਣ ਸਿੰਘ, ਸੋਨੂੰ ਜੀ,ਬਿੱਲਾ ਭਾਜੀ,ਜਰਨੈਲ ਸਿੰਘ ਬੇਦੀ,ਮਦਨਜੀਤ ਸਿੰਘ ਬੇਦੀ, ਹਰਜਿੰਦਰ ਸਿੰਘ ਬੇਦੀ, ਕੰਵਲਜੀਤ ਸਿੰਘ ਵਾਲੀਆ,ਰੋਹਿਤ ਅਰੌੜਾ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise