-->
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਲਗਾਇਆ

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਲਗਾਇਆ

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ
ਸਮਰਪਿਤ ਛਬੀਲ ਅਤੇ ਲੰਗਰ ਲਗਾਇਆ 
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) - ਸਿੱਖਾਂ ਦੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਡਾ ਯੂਨੀਅਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਜੀ ਟੀ ਰੋਡ ਮਾਨਾਵਾਲਾ ਕਲਾ ਅੱਡਾ ਵਿਖੇ ਛਬੀਲ ਅਤੇ ਲੰਗਰ ਲਗਾਇਆ ਗਿਆ। ਜਸਬੀਰ ਸਿੰਘ ਭੋਲਾ ਮਾਨਾ ਵਾਲਾ ਕਲਾ ਨੇ ਦੱਸਿਆ ਕਿ ਮਾਰਕੀਟ ਦੇ ਅਸ਼ਵਨੀ ਕੁਮਾਰ ਸ਼ਰਮਾ ਅਤੇ ਸਤਨਾਮ ਸਿੰਘ ਵਸੀਕਾ ਵੱਲੋਂ ਗੁਰੂ ਸਾਹਿਬ ਪ੍ਰਤੀ ਵੱਡੀ ਸ਼ਰਧਾ ਰੱਖਦਿਆਂ ਹੋਇਆਂ ਵੱਡੇ ਉਦਮ ਨਾਲ ਸਮੂਹ ਅੱਡਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਰਬਤ ਛਬੀਲ ਵਜੋਂ ਤਿਆਰ ਕੀਤੇ ਗਏ ਅਤੇ ਕੜਾਹ ਭੰਗੂਰ ਦਾ ਲੰਗਰ ਸ਼ਰਧਾ ਭਾਵਨਾ ਨਾਲ ਸੰਗਤ ਵਿੱਚ ਨਿਮਰਤਾ ਸਹਿਤ ਸੰਗਤ ਵਿੱਚ ਵਰਤਾਇਆ ਗਿਆ ਉਹਨਾਂ ਕਿਹਾ ਕਿ ਮਾਰਕੀਟ ਦੇ ਸਤਨਾਮ ਸਿੰਘ ਆਟੋ ਵਰਕਸ ਅਤੇ ਉਹਨਾਂ ਦੇ ਵਰਕਰਾਂ ਨੇ ਸਿਖਰ ਦੁਪਹਿਰ ਵਿੱਚ ਜੀ ਟੀ ਰੋਡ ਤੇ ਆਉਂਦੀਆਂ ਗੱਡੀਆਂ ਮੋਟਰਾਂ ਨੂੰ ਰੋਕ ਰੋਕ ਕੇ ਛਬੀਲ ਦਾ ਲੰਗਰ ਛਕਾਉਂਦੇ ਹੋਏ ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਮੁਸਾਫ਼ਰਾਂ ਨੂੰ ਜਾਣੂ ਕਰਵਾਇਆ ਗੁਰੂ ਸਾਹਿਬ ਜੀ ਦੀ ਧੁਰ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰ ਰਸ਼ਪਾਲ ਸਿੰਘ ਨੂੰ ਮਾਰਕੀਟ ਦੇ ਵਰਕਰਾਂ ਵੱਲੋਂ ਸਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਜਸਬੀਰ ਸਿੰਘ ਭੋਲਾ ਨੇ ਦਸਿਆ ਕਿ 1606 ਈਸਵੀ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਉਥੋਂ ਦੇ ਹਾਕਮ ਚੰਦੂ ਨੇ ਇਹ ਕਹਿ ਕਿ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਬਣਾਈ ਹੋਈ ਜੇਲ ਵਿਚ ਬੰਦ ਕੀਤਾ ਹੋਇਆ ਸੀ ਕਿ ਗੁਰੂ ਸਾਹਿਬ ਵੱਲੋਂ ਇਸਲਾਮ ਕਬੂਲਣ ਤੋ ਨਾਹ ਕੀਤੀ ਗਈ ਹੈ ਜਿਸ ਦੇ ਚਲਦੇ ਹਾਕਮ ਚੰਦੂ ਨੇ ਗੁਰੂ ਸਾਹਿਬ ਨੂੰ ਪਹਿਲਾ ਉਬਲਦੀ ਦੇਗ ਵਿਚ ਉਬਾਲਿਆ ਅਤੇ ਬਾਦ ਵਿੱਚ ਸਿਰ ਵਿਚ ਤੱਤੀ ਰੇਤ ਪਾਂ ਕੇ ਤੱਤੀ ਤਵੀ ਉਤੇ ਬਿਠਾ ਦਿੱਤਾ ਜਿੱਥੇ ਗੂਰੂ ਸਾਹਿਬ ਜੀ ਦਾ ਰਤੀ ਭਰ ਵੀ ਸਿਦਕ ਨਹੀ ਡੋਲਿਆ ਅਤੇ ਆਪਣੀ ਕੌਮ ਖ਼ਾਤਰ ਸ਼ਹੀਦੀ ਪਾਂ ਦਿੱਤੀ ਜਿਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਛਬੀਲ ਦਾ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਸੇਵਾ ਨਿਭਾਉਣ ਵਾਲਿਆਂ ਵਿੱਚ ਅਤੁਲ ਨੱਦਾ, ਸਿਮਰਨ ਸਿੰਘ, ਗੁਰਮੀਤ ਸਿੰਘ, ਰੂਪ ਲਾਲ, ਵਜੀਰ ਕੁਮਾਰ, ਪਾਲ ਸਿੰਘ ਅੰਜਲੀ ਢਾਬਾ, ਵਿਜੇ ਪ੍ਰੀਤ ਸਿੰਘ, ਨਕਸ਼ਦੀਪ ਸਿੰਘ, ਪ੍ਰਤਾਪ ਸਿੰਘ, ਸਰਦੂਲ ਸਿੰਘ, ਰਾਜੂ ਆਦਿ ਵਲੋ ਸੇਵਾ ਨਿਭਾਈ ਗਈ।

Ads on article

Advertise in articles 1

advertising articles 2

Advertise