-->
ਆਪੇ ਬਣੇ ਚੇਅਰਮੈਨ ਰਾਹੀ ਦਾ ਕਸ਼ਯਪ ਸਮਾਜ ਨੇ ਕੀਤਾ ਬਾਈਕਾਟ

ਆਪੇ ਬਣੇ ਚੇਅਰਮੈਨ ਰਾਹੀ ਦਾ ਕਸ਼ਯਪ ਸਮਾਜ ਨੇ ਕੀਤਾ ਬਾਈਕਾਟ

ਆਪੇ ਬਣੇ ਚੇਅਰਮੈਨ ਰਾਹੀ ਦਾ ਕਸ਼ਯਪ ਸਮਾਜ ਨੇ ਕੀਤਾ
ਬਾਈਕਾਟ 
ਅੰਮ੍ਰਿਤਸਰ 19 ਜੂਨ (ਸੁਖਬੀਰ ਸਿੰਘ) - ਕਸ਼ਯਪ ਮਹਿਰਾ ਸਮਾਜ ਦੇ ਮੁਹਤਬਰਾਂ ਅਤੇ ਸੂਝਵਾਨ ਆਗੂਆਂ ਦੀ ਇੱਕ ਜਰੂਰੀ ਮੀਟਿੰਗ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਧਰਮਸ਼ਾਲਾ ਮਾਲ ਮੰਡੀ ਜੀਟੀ ਰੋਡ ਅੰਮ੍ਰਿਤਸਰ ਵਿਖੇ ਧਰਮਸ਼ਾਲਾ ਦੇ ਸਰਪ੍ਰਸਤ ਸਰਦਾਰ ਕਸ਼ਮੀਰ ਸਿੰਘ ਜੀ ਰੁਮਾਲਿਆਂ ਵਾਲੇ ਅਤੇ ਸਰਦਾਰ ਪਰਮਜੀਤ ਸਿੰਘ ਜੀ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਸ਼ਯਪ ਮਹਿਰਾ ਸਮਾਜ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਸ਼ਯਪ ਮਹਿਰਾ ਸਮਾਜ ਵਿੱਚ ਚੱਲ ਰਹੀ ਕਸ਼ਮਕਸ਼ ਨੂੰ ਦੂਰ ਕਰਦੇ ਹੋਏ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇੱਕਜੁੱਟ ਹੋ ਕੇ ਇਹ ਮਤਾ ਪਾਸ ਕੀਤਾ ਕਿ ਕਸ਼ਯਪ ਮਹਿਰਾ ਸਮਾਜ ਦਾ ਇੱਕ ਆਪੇ ਆਪੇ ਬਣਿਆ ਚੇਅਰਮੈਨ ਸੰਤੋਖ ਸਿੰਘ ਰਾਹੀ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕੱਸ਼ਪ ਮਹਿਰਾ ਸਮਾਜ ਦੇ ਵਿੱਚ ਲੜਾਈ ਝਗੜਿਆਂ ਦਾ ਕਾਰਨ ਬਣ ਰਿਹਾ ਹੈ ਅੱਜ ਸਾਰੇ ਹੀ ਮੁਹਤਬਰਾਂ ਅਤੇ ਮੈਂਬਰਾਂ ਨੇ ਇੱਕਜੁੱਟ ਹੋ ਕੇ ਇਸ ਆਪੇ ਬਣੇ ਚੇਅਰਮੈਨ ਸੰਤੋਖ ਸਿੰਘ ਰਾਹੀ ਦਾ ਕਸ਼ਪ ਮਹਿਰਾ ਸਮਾਜ ਵੱਲੋਂ ਸੰਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਹੈ ਅੱਜ ਤੋਂ ਬਾਅਦ ਸੰਤੋਖ ਸਿੰਘ ਰਾਹੀ ਦਾ ਕਸ਼ਯਪ ਸਮਾਜ ਅਤੇ ਅਮਰ ਸ਼ਹੀਦ ਬਾਬਾ ਹਿਮਤ ਸਿੰਘ ਧਰਮਸ਼ਾਲਾ ਮਾਲ ਮੰਡੀ ਅੰਮ੍ਰਿਤਸਰ ਅਤੇ ਗੁਰਦਵਾਰਾ ਹਿਮਤਗੜ੍ਹ ਸਾਹਿਬ ਟਾਊਨ ਹਾਲ ਨੇੜੇ ਦਰਬਾਰ ਸਾਹਿਬ ਨਾਲ ਕੋਈ ਵੀ ਤਾਲੁਕ ਜਾਂ ਵਾਸਤਾ ਨਹੀਂ ਹੈ ਅਗਰ ਸੰਤੋਖ ਸਿੰਘ ਰਾਹੀ ਕਸ਼ਿਆਪ ਮਹਿਰਾ ਸਮਾਜ ਜਾਂ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਮਾਲ ਮੰਡੀ ਅੰਮ੍ਰਿਤਸਰ ਦੇ ਨਾਮ ਤੇ ਕਿਸੇ ਪਾਸੋਂ ਕੋਈ ਵੀ ਉਗਰਾਹੀ ਕਰਦਾ ਹੈ ਜਾਂ ਚੰਦਾ ਇਕੱਠਾ ਕਰਦਾ ਹੈ ਤਾਂ ਇਸ ਨੂੰ ਉਗਰਾਹੀ ਜਾਂ ਚੰਦਾ ਨਾ ਦਿੱਤਾ ਜਾਵੇ ਕਿਉਂਕਿ ਇਹ ਇਨਸਾਨ ਸਮਾਜ ਦੇ ਨਾਮ ਦੇ ਉੱਤੇ ਸਮਾਜ ਦੇ ਭੋਲੇ ਭਾਲੇ ਲੋਕਾਂ ਕੋਲੋਂ ਠੱਗੀਆਂ ਮਾਰ ਕੇ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ ਅਗਰ ਇਹ ਆਪੇ ਬਣਿਆ ਚੇਅਰਮੈਨ ਕਸ਼ਯਪ ਸਮਾਜ ਜਾਂ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਦੇ ਨਾਮ ਤੇ ਕਿਸੇ ਕੋਲੋਂ ਗਰਾਹੀ ਕਰਦਾ ਹੈ ਤਾਂ ਇਸ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰਕੇ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਾਵੇ ਅਤੇ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਜਾਵੇ ਸਾਰਾ ਸਮਾਜ ਇਸ ਦਾ ਸਮਾਜਿਕ ਤੌਰ ਤੇ ਅਤੇ ਧਾਰਮਿਕ ਤੌਰ ਤੇ ਬਾਈਕਾਟ ਕਰਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਲਖਬੀਰ ਸਿੰਘ ਲੱਖਾ, ਬਾਊ ਸੁਖਦੇਵ ਰਾਜ , ਸਰਪ੍ਰਸਤ ਸਤਪਾਲ ਸਿੰਘ ਮੁੱਲੇ ,ਹਰਭਜਨ ਸਿੰਘ ਪੁਲੀਆਂ ਵਾਲੇ, ਜਸਪਾਲ ਸਿੰਘ ਪਟਨਾ, ਜਨਰਲ ਸਕੱਤਰ ਹਰਜਿੰਦਰ ਸਿੰਘ ਰਾਜਾ, ਰਾਸ਼ਟਰੀ ਸਕੱਤਰ ਰਜਿੰਦਰ ਸਿੰਘ ਸਫਰ ਗੁਰਦੁਆਰਾ ਹਿਮਤਗੜ ਦੇ ਪ੍ਰਧਾਨ ਗੁਰਮੁਖ ਸਿੰਘ, ਤਰਸੇਮ ਸਿੰਘ ਬਿਜਲੀ ਵਾਲੇ, ਮਨਜੀਤ ਸਿੰਘ ਕੈਸ਼ੀਅਰ, ਅਜੀਤ ਸਿੰਘ ਪੁਲੀਆਂ ਵਾਲੇ, ਗੁਰਦੀਪ ਸਿੰਘ ਲਾਲੀ, ਚਰਨਜੀਤ ਸਿੰਘ ਜੀ, ਹਰਜੀਤ ਸਿੰਘ ਬੈਂਕ, ਵਾਲੇ ਆਦਿ ਮੁਹਤਬਰ ਅਤੇ ਕਸ਼ਯਪ ਸਮਾਜ ਦੇ ਆਗੂ ਹਾਜ਼ਰ ਸਨ

Ads on article

Advertise in articles 1

advertising articles 2

Advertise