-->
ਡਾ. ਸਵਰਾਜ ਗਰੋਵਰ ਚੌਥੀ ਵਾਰ ਸੈਸ਼ਨ ਕੋਰਟ ਦੀ ਇੰਟਰਨਲ ਕੰਪਲੇਟ ਕਮੇਟੀ ਦੀ ਮੈਂਬਰ ਨਿਯੁਕਤ

ਡਾ. ਸਵਰਾਜ ਗਰੋਵਰ ਚੌਥੀ ਵਾਰ ਸੈਸ਼ਨ ਕੋਰਟ ਦੀ ਇੰਟਰਨਲ ਕੰਪਲੇਟ ਕਮੇਟੀ ਦੀ ਮੈਂਬਰ ਨਿਯੁਕਤ

ਡਾ. ਸਵਰਾਜ ਗਰੋਵਰ ਚੌਥੀ ਵਾਰ ਸੈਸ਼ਨ ਕੋਰਟ ਦੀ ਇੰਟਰਨਲ ਕੰਪਲੇਟ
ਕਮੇਟੀ ਦੀ ਮੈਂਬਰ ਨਿਯੁਕਤ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਨੂੰ ਉਹਨਾਂ ਵੱਲੋਂ 1968 ਤੋਂ ਕੀਤੇ ਜਾ ਰਹੇ ਨਾਰੀ ਸ਼ਕਤੀ ਕਰਨ ਦੇ ਰਾਸ਼ਟਰੀ ਪੱਧਰ ਤੇ ਮੁੱਖ ਕੰਮਾ ਨੂੰ ਵੇਖਦੇ ਹੋਏ ਫੈਮਲੀ ਕੋਰਟ ਦੀ ਐਡਿਸ਼ਨਲ ਪ੍ਰਿੰਸੀਪਲ ਜੱਜ ਮੈਡਮ ਸੰਜੀਤਾ ਨੇ ਯੋਨ ਉਤਪੀੜਨ ਨਿਵਾਰਨ ਐਕਟ 2013 ਦੇ ਤਹਿਤ ਇੰਟਰਨਲ ਕੰਪਲੇਟ ਕਮੇਟੀ ਦੀ 2021 ਤੋਂ ਚੌਥੀ ਵਾਰ ਮੈਂਬਰ ਨਿਯੁਕਤ ਕੀਤਾ ਹੈ। ਡਾ. ਸਵਰਾਜ ਗਰੋਵਰ ਨੇ 1968 ਤੋਂ ਹਜਾਰਾ ਪਰਿਵਾਰਾਂ ਨੂੰ ਰਾਸ਼ਟਰੀ ਪੱਧਰ ਤੇ ਦੁਬਾਰਾ ਵਸਾਇਆ ਹੈ ਅਤੇ ਹਜਾਰਾਂ ਅਨਿਆਂ ਦੀ ਸ਼ਿਕਾਰ ਔਰਤਾਂ ਨੂੰ ਨਿਆਂ ਦਿਵਾਇਆ ਹੈ। ਡਾ. ਸਵਰਾਜ ਗਰੋਵਰ ਐਸਕੋਰਟ ਫੋਰਟਿਸ ਹਸਪਤਾਲ, ਅਮਨਦੀਪ ਹਸਪਤਾਲ, ਸਿਡਾਨਾ ਹਸਪਤਾਲ, ਗੋਰਮੈਂਟ ਕਾਲਜ ਫਾਰ ਵੂਮੈਂਨ, ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਅਤੇ ਹੋਰ ਕਾਲਜਾ ਦੀ ਜੈਂਡਰ ਸੈਂਸੇਟਿਵ ਕਮੇਟੀ ਅਤੇ ਹੋਰ ਕਮੇਟੀਆਂ ਦੀ ਮੈਂਬਰ ਵੀ ਹਨ। ਲੋਕ ਅਦਾਲਤ ਮੈਂਬਰ ਰਹਿ ਕੇ ਉਹ ਅਨੇਕਾਂ ਵਿਛੜੇ ਪਰਿਵਾਰਾ ਨੂੰ ਦੁਬਾਰਾ ਵਸਾ ਕੇ ਅਤੇ ਹੋਰ ਮੁਸ਼ਕਲਾਂ ਨੂੰ ਹਲ ਕਰਦੇ ਆ ਰਹੇ ਹਨ। ਡਿਸਟ੍ਰਿਕ ਲੀਗਲ ਸਰਵਿਸ ਅਥਾਰਟੀ ਮੈਂਬਰ ਰਹਿ ਕੇ ਉਹਨਾਂ ਨੇ ਬਾਰਡਰ ਖੇਤਰ ਅਤੇ ਗਰੀਬ ਸਲਮ ਖੇਤਰ ਵਿੱਚ ਅਨੇਕਾਂ ਕਾਨੂੰਨੀ ਜਾਗਰੂਕਤਾ ਕੈਂਪ ਲਗਾਏੇ ਹਨ। ਅੰਤਰਾਸ਼ਟਰੀ ਪੱਧਰ ਤੇ ਵੀ ਡਾ. ਗਰੋਵਰ ਹਾਲੈਂਡ, ਸਿੰਗਾਪੁਰ, ਚੀਨ, ਮਾਰਿਸ਼ਸ, ਲੰਦਨ, ਸਾਊਥ ਅਮੇਰਿਕਾ, ਨੇਪਾਲ, ਸ਼੍ਰੀਲੰਕਾ, ਬਰਮਾ, ਸਿਡਨੀ, ਮੇਲਬਾਰਨ ਅਤੇ ਹੋਰ ਕਈ ਦੇਸ਼ਾ ਵਿੱਚ ਨਾਰੀ ਸ਼ਕਤੀਕਰਨ ਅਤੇ ਹੋਰ ਕਈ ਸਮਾਜ ਕਲਿਆਨ ਦੇ ਕੰਮਾ ਲਈ ਉਹਨਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਦਾ ਦੇ ਕੇ ਉਹਨਾਂ ਦੇ ਵਿਚਾਰਾ ਨੂੰ ਲੋਕਾਂ ਤਕ ਪਹੁੰਚਾਇਆ ਅਤੇ ਸਾਰੇ ਦੇਸ਼ਾ ਨੇ ਉਹਨਾਂ ਵੱਲੋਂ ਕੀਤੇ ਚੰਗੇ ਕੰਮਾ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਦਾ ਸੰਕਲਪ ਆਖਰੀ ਸਾਂਹ ਤੱਕ ਸਮਾਜ ਸੇਵਾ ਕਰਨਾ ਹੈ।

Ads on article

Advertise in articles 1

advertising articles 2

Advertise