-->
ਸਿਹਤਮੰਦ ਜੀਵਨ ਲਈ ਯੌਗ ਅਪਨਾਓ: ਸਿਵਲ ਸਰਜਨ ਡਾ ਭਾਰਤ ਭੂਸ਼ਣ

ਸਿਹਤਮੰਦ ਜੀਵਨ ਲਈ ਯੌਗ ਅਪਨਾਓ: ਸਿਵਲ ਸਰਜਨ ਡਾ ਭਾਰਤ ਭੂਸ਼ਣ

ਸਿਹਤਮੰਦ ਜੀਵਨ ਲਈ ਯੌਗ ਅਪਨਾਓ: ਸਿਵਲ ਸਰਜਨ ਡਾ ਭਾਰਤ
ਭੂਸ਼ਣ
ਅੰਮ੍ਰਿਤਸਰ 22 ਜੂਨ (ਸੁਖਬੀਰ ਸਿੰਘ) - ਸਿਹਤ ਵਿਭਾਗ ਤਰਨਤਾਰਨ ਵਲੋਂ ਇੰਟਨੈਸ਼ਨਲ ਯੋਗ ਦਿਵਸ ਮੌਕੇ ਤੇ ਇਕ ਯੋਗਾ ਸ਼ਿਵਰ ਲਗਾ ਕੇ ਯੋਗ ਨੂੰ ਆਪਣੇ ਜੀਵਨ ਵਿਚ ਅਪਨਾਓਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ ਭਾਰਤ ਭੂਸ਼ਣ ਨੇ ਕਿਹਾ ਕਿ ਸਿਤਮੰਦ ਰਹਿਣ ਲਈ ਰੋਜਨਾਂ ਜੀਵਨ ਵਿਚ ਯੋਗ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਆਪਣੀ ਅੰਦਰੂਨੀਂ ਤਾਕਤ ਨੂੰ ਵਧਾਓਣ ਲਈ ਸਾਨੂੰ ਰੋਜਾਨਾਂ 30 ਮਿੰਟ ਯੋਗਾ ਕਰਨਾਂ ਚਾਹੀਦਾ ਹੈ। ਉਹਨਾਂ ਆਖਿਆ ਕਿ ਇੱਕ ਤੰਦਰੁਸਤ ਤਨ ਹੀ ਤੰਦਰੁਰਤ ਮਨ ਦਾ ਆਧਾਰ ਹੁੰਦਾ ਹੈ ਅਤੇ ਯੋਗਾ ਰਾਹੀ ਤਨ ਅਤੇ ਮਨ ਦੋਵੇਂ ਹੀ ਸਵੱਸਥ ਰੱਖੇ ਜਾ ਸਕਦੇ ਹਨ। ਅਜੋਕੀ ਭੱਜ ਦੌੜ ਭਰੀ ਜਿੰਦਗੀ ਅੰਦਰ ਮੈਂਟਲ ਸਟ੍ਰੈਸ, ਚਿੰਤਾ ਅਤੇ ਪਰੇਸ਼ਾਨੀ ਤੇ ਕਾਬੂ ਪਾਉਣ ਲਈ ਵੀ ਯੋਗ ਦਾ ਬਹੁਤ ਮੱਹਤਵ ਹੁੰਦਾ ਹੈ। ਯੋਗ ਸਾਡੇ ਅੰਦਰ ਇਕ ਨਵਾਂ ਉਤਸ਼ਾਹ ਅਤੇ ਜੌਸ਼ ਪੈਦਾ ਕਰਦਾ ਹੈ, ਜਿਸ ਨਾਲ ਮਨੁੱਖ ਦੇ ਜੀਵਨ ਅੰਦਰ ਸਿਹਤ ਪ੍ਰਤੀ ਜਾਗ੍ਰਿਤੀ ਪੈਦਾ ਹੁੰਦੀ ਹੈ। ਯੋਗਾ ਦੇ ਵੱਖ-ਵੱਖ ਆਸਨ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਲਈ ਲਾਹੇਵੰਦ ਹੁੰਦੇ ਹਨ। ਇਸ ਲਈ ਯੋਗਾ ਦੇ ਨਾਲ-ਨਾਲ ਚੰਗੀ ਖੁਰਾਕ, ਜੰਕ ਫੂਡ ਤੋਂ ਪਰਹੇਜ, ਸੈਰ ਅਤੇ ਕਸਰਤ ਦਾ ਵੀ ਧਿਆਨ ਰੱਖਣਾਂ ਚਾਹੀਦਾ ਹੈ।
ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ਹ ਸਿਹਤ ਅਫਸਰ ਡਾ ਆਸ਼ੀਸ਼ ਗੁਪਤਾ, ਸੀਨੀਅਪ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਜਿਲਾ ਐਪੀਡੀਮੋਲੋਜਿਸਟ ਡਾ ਸਿਮਰਨ, ਡਾ ਸੁਖਜਿੰਦਰ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਮਨਦੀਪ ਕੌਰ, ਰਜਨੀਂ ਸ਼ਰਮਾਂ, ਡਾ ਰੁਪਿੰਦਰ ਕੌਰ, ਤਰੁਣ,ਮਨਜੀਤ ਰਾਣੀ, ਨਵਜੌਤ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise