-->
ਇੰਸਟੀਚਿਊਟ ਆਫ਼ ਰੋਡ ਟ੍ਰੈਫਿਕ ਐਜੂਕੇਸ਼ਨ (ਆਈਆਰਟੀਈ) ਅਤੇ ਐਲਈਏ ਐਸੋਸੀਏਟਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼

ਇੰਸਟੀਚਿਊਟ ਆਫ਼ ਰੋਡ ਟ੍ਰੈਫਿਕ ਐਜੂਕੇਸ਼ਨ (ਆਈਆਰਟੀਈ) ਅਤੇ ਐਲਈਏ ਐਸੋਸੀਏਟਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼

ਇੰਸਟੀਚਿਊਟ ਆਫ਼ ਰੋਡ ਟ੍ਰੈਫਿਕ ਐਜੂਕੇਸ਼ਨ (ਆਈਆਰਟੀਈ) ਅਤੇ ਐਲਈਏ ਐਸੋਸੀਏਟਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ
ਵਿਦਿਅਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ 26 ਜੂਨ (ਸੁਖਬੀਰ ਸਿੰਘ) - ਪ੍ਰਸਿੱਧ ਕੰਪਨੀਆਂ, ਇੰਸਟੀਚਿਊਟ ਆਫ਼ ਰੋਡ ਟ੍ਰੈਫਿਕ ਐਜੂਕੇਸ਼ਨ (ਆਈਆਰਟੀਈ) ਅਤੇ ਐਲਈਏ ਐਸੋਸੀਏਟਸ ਸਾਊਥ ਏਸ਼ੀਆ ਪ੍ਰਾਈਵੇਟ ਲਿਮਟਿਡ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹਾਲ ਹੀ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਅਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਦੌਰਾਨ 22 ਵਿਦਿਅਰਥੀਆਂ ਨੇ ਇੰਟਰਵਿਊਆਂ ਵਿੱਚ ਭਾਗ ਲਿਆ ਜਿਸ ਵਿਚੋਂ ਚਾਰ ਵਿਦਆਰਥੀਆਂ ਨੂੰ 4.80 ਲੱਖ ਪ੍ਰਤੀ ਸਾਲ ਤਨਖਾਹ ਪੈਕੇਜ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਇਸ ਦੇ ਨਾਲ ਹੀ, ਐਲਈਏ ਐਸੋਸੀਏਟਸ ਸਾਊਥ ਏਸ਼ੀਆ ਪ੍ਰਾ. ਲਿਿਮਟੇਡ ਨੇ ਯੂਨੀਵਰਸਿਟੀ ਦੇ ਗੁਰੂ ਰਾਮ ਦਾਸ ਸਕੂਲ ਆਫ ਪਲਾਨਿੰਗ ਦੇ 10 ਵਿਿਦਆਰਥੀਆਂ ਨੂੰ 4.80 ਰੁਪਏ ਤਨਖਾਹ ਪੈਕੇਜ 'ਤੇ ਸ਼ਹਿਰੀ ਯੋਜਨਾਕਾਰ ਅਤੇ ਟਰਾਂਸਪੋਰਟ ਯੋਜਨਾਕਾਰ ਵਜੋਂ ਅਹੁਦਿਆਂ ਲਈ ਚੁਣਿਆ ਗਿਆ।
ਇਸ ਤੋਂ ਇਲਾਵਾ, ਯਾਸ਼ੀ ਕੰਸਲਟੈਂਸੀ ਕੰਪਨੀ ਪ੍ਰਾ. ਲਿਮਟਿਡ, ਜੈਪੁਰ ਅਤੇ ਸਟੂਡੀਓ ਅਰਬਨਲੰਿਕ ਐਲਐਲਪੀ, ਲਖਨਊ ਵੱਲੋਂ ਵੀ ਇੰਟਰਵਿਊ ਅਤੇ ਟੈਸਟ ਲਿਆ ਗਿਆ ਜਿਸ ਦੇ ਨਤੀਜੇ ਆਉਣੇ ਬਾਕੀ ਹਨ।
ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮੁਖੀ ਡਾ. ਅਸ਼ਵਨੀ ਲੂਥਰਾ ਨੇ ਕਾਰਪੋਰੇਟ ਮੰਗਾਂ ਅਤੇ ਜਨਤਕ ਖੇਤਰ ਦੀ ਏਜੰਸੀ ਦੀਆਂ ਲੋੜਾਂ ਅਨੁਸਾਰ ਵਿਿਦਆਰਥੀਆਂ ਨੂੰ ਸਿਖਲਾਈ ਦੇਣ ਬਾਰੇ ਦਸਦਿਆਂ ਕਿਹਾ ਕਿ ਹਰਿਆਣਾ ਸਰਕਾਰ ਦੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗਾਂ ਦੁਆਰਾ ਹਾਲ ਹੀ ਵਿੱਚ ਪੰਜ ਸਾਬਕਾ ਵਿਿਦਆਰਥੀਆਂ ਦੀ ਭਰਤੀ ਕੀਤੀ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਡੀਨ ਅਕਾਦਮਿਕ ਮਾਮਲੇ ਡਾ: ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਚੁਣੇ ਗਏ ਵਿਿਦਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Ads on article

Advertise in articles 1

advertising articles 2

Advertise