-->
ਧਾਲੀਵਾਲ ਵੱਡੀ ਲੀਡ ਨਾਲ ਜੇਤੂ ਹੋਣਗੇ - ਗੋਲਡੀ ਗੁੰਮਟਾਲਾ

ਧਾਲੀਵਾਲ ਵੱਡੀ ਲੀਡ ਨਾਲ ਜੇਤੂ ਹੋਣਗੇ - ਗੋਲਡੀ ਗੁੰਮਟਾਲਾ

ਧਾਲੀਵਾਲ ਵੱਡੀ ਲੀਡ ਨਾਲ ਜੇਤੂ ਹੋਣਗੇ -
ਗੋਲਡੀ ਗੁੰਮਟਾਲਾ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਉਘੇ ਸਮਾਜ ਸੇਵਕ ਅਤੇ ਗੁੰਮਟਾਲਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਗੋਲਡੀ ਗੁੰਮਟਾਲਾ ਸਪੁੱਤਰ ਸਾਬਕਾ ਸੀਨੀਅਰ ਡਿਪਟੀ ਮੇਅਰ ਸਵ.ਲੱਖਾ ਸਿੰਘ ਗੁੰਮਟਾਲਾ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਬੜੀ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਅੰਮ੍ਰਿਤਸਰ ਦੇ ਲੋਕਾਂ ਨੇ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੇ ਮੋਹਰ ਲਗਾਈ ਹੈ।ਉਨ੍ਹਾ ਕਿਹਾ ਕਿ 4 ਜੂਨ ਨੂੰ ਸਭ ਕੁਝ ਸਪਸ਼ਟ ਸਾਹਮਣੇ ਆ ਜਾਵੇਗਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸ਼ਾਨਦਾਰ ਕੰਮਾਂ ਸਦਕਾ ਉਨ੍ਹਾਂ ਦੇ ਨਾਲ ਜੁੜੇ ਹਨ।ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਵਿੱਚ ਚੋਣਾਂ ਲਈ ਭਾਰੀ ਉਤਸ਼ਾਹ ਸੀ ਕਿਉਂਕਿ ਮਾਨ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਹ ਲਗਭਗ ਹੌਲੀ-ਹੌਲੀ ਪੂਰੇ ਕੀਤੇ ਹਨ ਅਤੇ ਕਰ ਰਹੀ ਹੈ। ਗੋਲਡੀ ਗੁੰਮਟਾਲਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬੀ ਦੀਆਂ 13 ਦੀਆਂ 13 ਸੀਟਾਂ ‘ਤੇ ਇਤਿਹਾਸਕ ਜਿੱਤ ਦਰਜ ਕਰਵਾਏਗੀ।

Ads on article

Advertise in articles 1

advertising articles 2

Advertise