-->
ਰਾਜਪਾਲ ਇੰਟਰਨੈਸ਼ਨਲ ਗੈਲਰੀ ਵੱਲੋਂ ਸ਼ੈਸ਼ਨ ਜੱਜ ਮਨਜਿੰਦਰ ਸਿੰਘ ਦਾ ਸਨਮਾਨ

ਰਾਜਪਾਲ ਇੰਟਰਨੈਸ਼ਨਲ ਗੈਲਰੀ ਵੱਲੋਂ ਸ਼ੈਸ਼ਨ ਜੱਜ ਮਨਜਿੰਦਰ ਸਿੰਘ ਦਾ ਸਨਮਾਨ

ਰਾਜਪਾਲ ਇੰਟਰਨੈਸ਼ਨਲ ਗੈਲਰੀ ਵੱਲੋਂ ਸ਼ੈਸ਼ਨ ਜੱਜ ਮਨਜਿੰਦਰ ਸਿੰਘ ਦਾ
ਸਨਮਾਨ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵੱਲੋਂ ਪ੍ਰਸਿੱਧ ਚਿੱਤਰਕਾਰ ਰਾਜਪਾਲ ਸੁਲਤਾਨ ਅਤੇ ਫਿਲਮੀ ਅਦਾਕਾਰ ਅਰਵਿੰਦਰ ਭੱਟੀ ਐਡਵੋਕੇਟ ਦੀ ਅਗਵਾਈ ਵਿੱਚ ਮਾਨਯੋਗ ਮਨਜਿੰਦਰ ਸਿੰਘ ਜ਼ਿਲ੍ਹਾਂ ਅਤੇ ਸ਼ੈਸ਼ਨ ਜੱਜ, ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਸ ਅਥਾਰਟੀ ਨੂੰ ਹੱਥ ਨਾਲ ਬਣੀ ਪੇਂਟਿੰਗ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਾਨਯੋਗ ਜੱਜ ਰਛਪਾਲ ਸਿੰਘ ਸਿਵਲ ਜੱਜ, ਸੀਨੀਅਰ ਡਿਵੀਜ਼ਨ ਸੀ.ਜੇ.ਐਮ ਅਤੇ ਸੈਕਟਰੀ ਜ਼ਿਲ੍ਹਾਂ ਲੀਗਲ ਸਰਵਿਸਸ ਅਥਾਰਟੀ ਅੰਮ੍ਰਿਤਸਰ ਵੀ ਹਾਜ਼ਰ ਸਨ।ਇਸ ਮੌਕੇ ਸ਼ੈਸ਼ਨ ਜੱਜ ਮਨਜਿੰਦਰ ਸਿੰਘ ਨੇ ਰਾਜਪਾਲ ਸੁਲਤਾਨ ਵੱਲੋਂ ਬਣਾਈਆਂ ਜਾਂਦੀਆਂ ਪੇਂਟਿੰਗਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਦੀਪਕ ਮਿੰਟੂ,ਭੱਟੀ ਅਤੇ ਰਾਜਪਾਲ ਸੁਲਤਾਨ ਨੇ ਮਾਨਯੋਗ ਜੱਜ ਮਨਜਿੰਦਰ ਸਿੰਘ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸਹਿਜਦੀਪ ਸਿੰਘ ਆਹਲੂਵਾਲੀਆ,ਕੰਵਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise