-->
ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ  ਸਮਾਜ ਸੇਵੀ ਡੀਸੀ ਠਾਕੁਰ ਨੂੰ ਮੰਚ ਦਾ ਸੂਬਾ ਜਨਰਲ ਸਕੱਤਰ ਕੀਤਾ ਨਿਯੁਕਤ

ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਸਮਾਜ ਸੇਵੀ ਡੀਸੀ ਠਾਕੁਰ ਨੂੰ ਮੰਚ ਦਾ ਸੂਬਾ ਜਨਰਲ ਸਕੱਤਰ ਕੀਤਾ ਨਿਯੁਕਤ

ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਸਮਾਜ ਸੇਵੀ ਡੀਸੀ ਠਾਕੁਰ ਨੂੰ ਮੰਚ ਦਾ
ਸੂਬਾ ਜਨਰਲ ਸਕੱਤਰ ਕੀਤਾ ਨਿਯੁਕਤ
 
ਰਾਸ਼ਟਰੀ ਪ੍ਰਧਾਨ ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਅਧਿਕਾਰੀ ਨਿਯੁਕਤ ਕੀਤੇ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) - ਰਾਸ਼ਟਰੀ ਹਿੰਦੂ ਚੇਤਨਾ ਮੰਚ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਹੇਠ ਧਰਮ ਸਿੰਘ ਮਾਰਕੀਟ ਵਿਖੇ ਬੁਲਾਈ ਗਈ। ਜਿਸ ਵਿਚ ਮੁੱਖ ਮਹਿਮਾਨ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿੱਚ ਮੰਚ ਦੇ ਸਮੂਹ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ! ਮੰਚ ਦੀ ਮੀਟਿੰਗ ਵਿੱਚ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਸਮਾਜ ਸੇਵੀ ਡੀ.ਸੀ ਠਾਕੁਰ ਨੂੰ ਮੰਚ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਜਿਸ ਵਿੱਚ ਰਾਹੁਲ ਬਜਾਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ, ਅਮਨ ਜੋਸ਼ੀ ਜ਼ਿਲ੍ਹਾ ਮੀਤ ਪ੍ਰਧਾਨ, ਸਚਿਨ ਬਜਾਜ ਜ਼ਿਲ੍ਹਾ ਸਕੱਤਰ, ਜੈਵਿਦ ਸ਼ੇਖ ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਗਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਕਿਹਾ ਕਿ ਮੰਚ ਦਾ ਪਰਿਵਾਰ ਵਧਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮੰਚ ਵਿੱਚ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੰਚ ਦਾ ਮੁੱਖ ਉਦੇਸ਼ ਸਮਾਜ ਦੀ ਸੇਵਾ ਕਰਨਾ, ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨਾ ਅਤੇ ਅੱਤਵਾਦ ਵਿਰੁੱਧ ਲੜਨਾ ਹੈ। ਮੀਟਿੰਗ ਵਿੱਚ ਕੌਮੀ ਜਨਰਲ ਸਕੱਤਰ ਸੰਜੀਵ ਮਹਿਤਾ, ਪ੍ਰਦੀਪ ਸ਼ਰਮਾ, ਨਿਤਿਨ ਸਿੰਘ, ਰਾਕੇਸ਼ ਖੰਨਾ, ਸ਼ੰਕਰ ਅਰੋੜਾ, ਜੀਵਨ ਅਰੋੜਾ, ਗੋਲਡੀ ਲੂਥਰਾ, ਸਿੰਪਲ ਚੌਹਾਨ, ਭਾਵੇਸ਼ ਖੰਨਾ ਆਦਿ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Ads on article

Advertise in articles 1

advertising articles 2

Advertise