-->
ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵਲੋ ਲਗਾਇਆ ਵਿਸ਼ਾਲ ਖੂਨਦਾਨ ਕੈਂਪ

ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵਲੋ ਲਗਾਇਆ ਵਿਸ਼ਾਲ ਖੂਨਦਾਨ ਕੈਂਪ

ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵਲੋ ਲਗਾਇਆ ਵਿਸ਼ਾਲ ਖੂਨਦਾਨ
ਕੈਂਪ
 
ਅੰਮ੍ਰਿਤਸਰ, 17 ਜੂਨ (ਮਨਪ੍ਰੀਤ ਸਿੰਘ ਮੱਲ੍ਹੀ) - ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਬਲੱਡ ਸੈਂਟਰ ਯੂਨਿਟ-2 ਯਾਸੀਨ ਰੋਡ, ਨੇੜੇ ਮੋਹਨ ਇੰਟਰਨੈਸ਼ਨਲ ਹੋਟਲ , ਰਿਆਲਟੋ ਚੌਂਕ , ਅੰਮ੍ਰਿਤਸਰ ਵਿਖੇ ਬਲੱਡ ਬੈਂਕ ਨੂੰ 3 ਸਾਲ ਹੋਣ ਤੇ ਸਭ ਤੋਂ ਪਹਿਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਵਰਤਾਏ ਗਏ । ਇਸਦੇ ਨਾਲ ਵਰਲਡ ਬਲੱਡ ਡੋਨਰ ਡੇਅ ਨੂੰ ਮੁੱਖ ਰੱਖਦਿਆਂ ਖਾਲਸਾ ਬਲੱਡ ਡੋਨੇਟ ਯੂਨਿਟੀ ਰਜ਼ਿ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜ਼ਵਾਨਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ ।
ਯੂਨਿਟੀ ਵੱਲੋਂ ਖੂਨਦਾਨੀ ਵੀਰਾਂ ਨੂੰ ਖਾਸ ਤੌਰ ਤੇ ਪੌਦਿਆ ਦੇ ਨਾਲ ਸਨਮਾਨਿਤ ਕੀਤਾ ਗਿਆ ।ਖਾਲਸਾ ਬਲੱਡ ਡੋਨੇਟ ਯੂਨਿਟੀ ਦੇ ਪ੍ਰਧਾਨ ਸ੍ਰ ਅਮਨਦੀਪ ਸਿੰਘ ਜੀ ਅਤੇ ਬਲੱਡ ਬੈਂਕ ਦੇ ਡਾਇਰੈਕਟਰ ਜਗਪ੍ਰੀਤ ਸਿੰਘ ਧਾਮੀ, ਮੋਹਿਤ ਸ਼ਰਮਾਂ , ਤੇ ਅਰਵੀ ਮਹਿਤਾ ਜੀ ਨੇ ਖੂਨਦਾਨੀ ਵੀਰਾਂ ਦਾ ਧੰਨਵਾਦ ਕੀਤਾ । ਉਨਾਂ ਦੇ ਨਾਲ ਸਮਾਜ ਸੇਵਕ ਡਾ ਸਰਬਜੀਤ ਸਿੰਘ ਭੁੱਲਰ , ਹਰਜੋਤ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਗੋਪੀ , ਰਮਨੀਕ ਸਿੰਘ , ਮਨਦੀਪ ਸਿੰਘ ਮੰਨੂੰ ,ਰਾਜਾ ਬਾਠ, ਸਰਬਜੀਤ ਸਿੰਘ ਸਾਬੀ , ਹਰਜੋਤ ਸਿੰਘ ਭੁੱਲਰ, ਜੱਜਪ੍ਰੀਤ ਸਿੰਘ, ਮਨਜਿੰਦਰ ਸਿੰਘ, ਸ਼ੁੱਭ ,ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise