-->
ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਜਨਤਾ ਹਸਪਤਾਲ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ

ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਜਨਤਾ ਹਸਪਤਾਲ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ

ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਜਨਤਾ ਹਸਪਤਾਲ ਵੱਲੋਂ ਮੁਫਤ ਮੈਡੀਕਲ
ਕੈਂਪ ਲਗਾਇਆ
ਅੰਮ੍ਰਿਤਸਰ, 12 ਜੂਨ (ਮਨਪ੍ਰੀਤ ਸਿੰਘ ਮੱਲ੍ਹੀ) - ਸਥਾਨਕ ਜਨਤਾ ਹਸਪਤਾਲ ਏਅਰਪੋਰਟ ਰੋਡ ਅਤੇ ਡਿਸਟ੍ਰਿਕਟ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਪ੍ਰਧਾਨ ਡਾ.ਜਸਪ੍ਰੀਤ ਸਿੰਘ ਅਤੇ ਚੇਅਰਮੈਨ ਡਾ.ਪ੍ਰਭਜੀਤ ਸਿੰਘ ਦੀ ਦੇਖ-ਰੇਖ ਵਿੱਚ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ,ਜਿਸ ਵਿੱਚ ਅੰਮ੍ਰਿਤਸਰ ਦੀ ਪ੍ਰਸਿੱਧ ਸ਼ੂਗਰ ਰੋਗਾਂ ਦੀ ਮਾਹਿਰ ਡਾ.ਮੈਕਸਿਮਾ ਆਨੰਦ ਅਤੇ ਡਾ.ਨੀਰਜ ਨੇ ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿੱਤੀਆਂ।ਇਸ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਹਰਵਿੰਦਰ ਸਿੰਘ ਰੂਪੋਵਾਲੀ ਨੇ ਕੀਤੀ।ਇਸ ਮੌਕੇ ਡਾ.ਮੈਕਸਿਮਾ ਆਨੰਦ ਨੇ ਆਏ ਮਰੀਜਾਂ ਨੂੰ ਸ਼ੂਗਰ ਤੋਂ ਅੱਗੇ ਹੋਰ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ.ਡਾ.ਆਨੰਦ ਨੇ ਕਿਹਾ ਕਿ ਸ਼ੂਗਰ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਸਮੇਂ ਸਿਰ ਦਵਾਈ, ਰੋਜ਼ਾਨਾ ਸੈਰ, ਸੰਤੁਲਿਤ ਭੋਜਨ ਆਦਿ ਨਾਲ ਅਸੀਂ ਇਸ ਤੇ ਕੰਟ੍ਰੋਲ ਕਰ ਸਕਦੇ ਹਾਂ।ਇਸ ਮੌਕੇ ਐਸਸੀਏਸ਼ਨ ਦੇ ਜਨਰਲ ਸਕੱਤਰ ਡਾ.ਪ੍ਰਭ ਸਿੰਘ,ਵਿੱਤ ਸਕੱਤਰ ਡਾ.ਸੁਰਜੀਤ ਸਿੰਘ, ਕਾਰਜਕਾਰਨੀ ਮੈਂਬਰ ਡਾ.ਰਛਪਾਲ ਸਿੰਘ, ਡਾ.ਪਰਮਿੰਦਰ ਸਿੰਘ,ਭਾਈ ਰਮਿੰਦਰ ਸਿੰਘ, ਭਾਈ ਸੁਖਬੀਰ ਸਿੰਘ, ਹਰਪਿੰਦਰ ਸਿੰਘ, ਜਸਬੀਰ ਕੌਰ,ਰਜੇਸ਼ ਕੁਮਾਰ, ਅਮਿਤ ਰਾਮਪਾਲ,ਸੋਰਵ ਕੰਬੋਜ, ਕੰਵਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise