-->
ਬਾਈਪਾਸ ਚੌਂਕ ਮਾਹਲ ਪੁੱਲ ਦੇ ਵਿਕਾਸ  ਕਾਰਜਾਂ ਨੂੰ ਲੱਗਾ ਪ੍ਰਸ਼ਨ ਚਿੰਨ

ਬਾਈਪਾਸ ਚੌਂਕ ਮਾਹਲ ਪੁੱਲ ਦੇ ਵਿਕਾਸ ਕਾਰਜਾਂ ਨੂੰ ਲੱਗਾ ਪ੍ਰਸ਼ਨ ਚਿੰਨ

ਬਾਈਪਾਸ ਚੌਂਕ ਮਾਹਲ ਪੁੱਲ ਦੇ ਵਿਕਾਸ ਕਾਰਜਾਂ ਨੂੰ
ਲੱਗਾ ਪ੍ਰਸ਼ਨ ਚਿੰਨ
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) - ਸ੍ਰੀ ਰਾਮ ਤੀਰਥ ਨੂੰ ਜੋੜਦਾ ਮੁੱਖ ਚੌਰਾਹਾ ਬਾਈ ਪਾਸ ਮਾਹਲ ਪੁੱਲ ਦੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਪ੍ਰਸ਼ਨ ਚਿੰਨ ਲੱਗ ਚੁੱਕਾ ਹੈ ਜੇਕਰ ਯੋਗ ਹੈ ਕਿ ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਵਾਲਮੀਕ ਤੀਰਥ ਧਾਰਮਿਕ ਮੰਦਰ ਸ੍ਰੀ ਰਾਮ ਤੀਰਥ ਜਾਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 7 ਕਿਲੋਮੀਟਰ ਦੂਰੀ ਤੇ ਵਸਿਆ ਹੈ ਜਿੱਥੇ ਰੋਜਾਨਾ ਅਣਗਿਣਤ ਦੇਸ਼ ਵਿਦੇਸ਼ ਤੋਂ ਪੁੱਜਦੇ ਸ਼ਰਧਾਲੂ ਇਥੇ ਇਸ ਰਸਤੇ ਰਾਹੀਂ ਨਤਮਸਤਕ ਹੋਣ ਲਈ ਵਾਘਾ ਸਰਹੱਦ ਰਟਰੀਟ ਦੇਖਣ ਉਪਰੰਤ ਪੁੱਜਦੇ ਹਨ ਜਿੱਥੇ ਇਹ ਪੁੱਲ 100 ਤੋਂ ਵਧੇਰੇ ਪਿੰਡਾਂ ਨੂੰ ਜੋੜਦਾ ਹੈ ਬਾਈਪਾਸ ਮਾਹਲ ਪੁੱਲ ਤੋਂ ਜਾਣਾ ਪੈਂਦਾ ਹੈ ਇਸ ਦੀ ਵਰਤੋਂ ਜਿਆਦਾ ਹੋਣ ਕਾਰਨ ਇਸ ਪੁੱਲ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ 
ਕਈ ਮਹੀਨੇ ਪਹਿਲਾਂ ਸੰਜੀਵ ਅਗਰਵਾਲ ਐਂਡ ਕੰਸਟਰਕਸ਼ਨ ਕੰਪਨੀ ਨੂੰ ਟੈਂਡਰ ਸੌਂਪਿਆ ਗਿਆ ਸੀ ਪੰਜਾਬ ਸਰਕਾਰ ਦੁਆਰਾ ਬੀਤੇ ਮਹੀਨੇ ਇਸ ਪੁੱਲ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਤਾ ਲੱਗਾ ਹੈ ਕਿ ਜਿੱਥੇ ਠੇਕੇਦਾਰ ਵੱਲੋਂ ਇਸ ਨੂੰ ਲੋਕ ਨਿਰਮਾਣ ਵਿਭਾਗ ਦੀ ਅਗਵਾਈ ਹੇਠ ਤਿਆਰ ਕੀਤਾ ਜਾ ਰਿਹਾ ਸੀ ਉੱਥੇ ਠੇਕੇਦਾਰ ਵੱਲੋਂ ਪੁੱਲ ਦਾ ਕੁਝ ਹਿੱਸਾ ਲੱਖਾਂ ਰੁਪਏ ਖਰਚਣ ਤੋਂ ਬਾਅਦ ਤਿਆਰ ਕਰ ਦਿੱਤਾ ਗਿਆ ਸੀ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਜਿੱਥੇ ਪੁੱਲ ਦਾ ਕੰਮ ਅਧੂਰੇ ਰੂਪ ਵਿੱਚ ਮੁਕੰਮਲ ਤੌਰ ਤੇ ਬੰਦ ਹੋ ਚੁੱਕਾ ਹੈ ਉਥੇ ਨਵੇਂ ਤੌਰ ਤੇ ਬਣੇ ਪੁੱਲ ਦੇ ਕੁਝ ਹਿੱਸੇ ਨੂੰ ਮੁੜ ਦੁਬਾਰਾ ਤੋੜਿਆ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਇਸ ਮੁਸ਼ਕਲ ਪ੍ਰਤੀ ਮਹਾਵੀਰ ਹਸਪਤਾਲ ਦੇ ਪ੍ਰਬੰਧਕ ਡਾਕਟਰ ਐਸ ਐਸ ਗਿੱਲ ਅਨੰਦਪੁਰੀ ਐਵਨਿਊ ਸਤਨਾਮ ਸਿੰਘ ਛੀਨਾ ਅਨਮੋਲ ਇਨਕਲੇਵ ਸਰਵਣ ਸਿੰਘ ਆੜਤੀਆ ਨਵ ਜੀਵਨ ਨਸ਼ਾ ਛਡਾਓ ਕੇਂਦਰ ਗੌਸਾਬਾਦ ਡਾਕਟਰ ਹਰਪ੍ਰੀਤ ਸਿੰਘ ਡੀਐਸ ਸਟੇਟ ਐਨ ਐਸ ਵਿਰਦੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਇਤਿਹਾਸਿਕ ਸ੍ਰੀ ਰਾਮ ਤੀਰਥ ਮੰਦਰ ਦੇ ਰੋਡ ਉੱਤੇ ਬਣ ਰਹੇ ਬਾਈਪਾਸ ਪੁੱਲ ਮਾਹਲ ਨੂੰ ਤਿਆਰ ਕਰਵਾ ਕੇ ਆਉਣ ਜਾਣ ਵਾਲੇ ਸ਼ਰਧਾਲੂਆਂ ਸਮੇਤ ਰਾਹਗੀਰਾਂ ਨੂੰ ਟਰੈਫਿਕ ਤੋਂ ਨਿਜਾਤ ਦਵਾਈ ਜਾਵੇ

ਬਾਕਸ-
ਠੇਕੇਦਾਰ ਸੰਜੀਵ ਅਗਰਵਾਲ ਕੰਸਟਰਕਸ਼ਨ ਕੰਪਨੀ ਫੋਨ ਤੇ ਜਦੋਂ ਇਸ ਪੁੱਲ ਦੇ ਵਿਕਾਸ ਕਾਰਜਾਂ ਦੇ ਰੁਕਣ ਪ੍ਰਤੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਕੋਈ ਕੰਮ ਵਿੱਚ ਕਮੀ ਨਹੀਂ ਹੈ ਅਸੀਂ ਪੁਲ ਦੇ ਵਿਕਾਸ ਕਾਰਜ ਕਰ ਰਹੇ ਸਾਂ ਪਰ ਵਿਭਾਗ ਵੱਲੋਂ ਮੁੜ ਦੁਬਾਰਾ ਨਵੀਂ ਡਰਾਇੰਗ ਦੇਣ ਕਰਕੇ ਇਹ ਮੁਸ਼ਕਿਲ ਖੜੀ ਹੋ ਗਈ ਹੈ ਜਿੱਥੇ ਉਨਾਂ ਦਾ ਲੱਖਾਂ ਰੁਪਿਆ ਇਸ ਕੰਮ ਪ੍ਰਤੀ ਖਰਚ ਹੋ ਚੁੱਕਾ ਹੈ ਅਤੇ ਲੇਬਰ ਦਾ ਅਤੇ ਸਮਾਨ ਦਾ ਨੁਕਸਾਨ ਵੀ ਹੋ ਰਿਹਾ ਹੈ ਇਸ ਕੰਮ ਦੀ ਵਿਚਾਰ ਹੋ ਰਹੀ ਹੈ ਵਿਭਾਗ ਹੀ ਦੱਸ ਸਕਦਾ ਹੈ।

Ads on article

Advertise in articles 1

advertising articles 2

Advertise