-->
ਭਾਰਤੀਯ ਪੋਸਟਲ ਇੰਪਲਾਈਜ਼ ਗਰੁੱਪ- ਸੀ  ਦੇ ਕਮਰੇ ਦਾ ਕੀਤਾ ਉਦਘਾਟਨ

ਭਾਰਤੀਯ ਪੋਸਟਲ ਇੰਪਲਾਈਜ਼ ਗਰੁੱਪ- ਸੀ ਦੇ ਕਮਰੇ ਦਾ ਕੀਤਾ ਉਦਘਾਟਨ

ਭਾਰਤੀਯ ਪੋਸਟਲ ਇੰਪਲਾਈਜ਼ ਗਰੁੱਪ- ਸੀ ਦੇ ਕਮਰੇ ਦਾ ਕੀਤਾ
ਉਦਘਾਟਨ
ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) - ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ- ਸੀ ਦੀ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਜਰਨਲ ਪੋਸਟ ਆਫਿਸ ਵਿੱਖੇ ਹੋਈ ਜਰਨਲ ਪੋਸਟ ਆਫਿਸ ਕੰਪਲੈਕਸ ਵਿੱਚ ਮਿਲੇ ਨਵੇ ਯੂਨੀਅਨ ਆਫਿਸ ਦਾ ਮਹੂਰਤ ਸ਼੍ਰੀ ਪਰਵੀਨ ਪ੍ਰਸੂਨ ਸੀਨੀਅਰ ਸੁਪਰਡੈਂਟ ਪੋਸਟ ਆਫਿਸ, ਸ਼੍ਰੀ ਹਰਵੰਤ ਸਿੰਘ ਆਫਿਸ ਸੁਪਰਡੈਂਟ, ਸ਼੍ਰੀ ਅਨੰਤ ਪਾਲ ਜੀ ਸੈਕਟਰੀ ਜਰਨਲ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ, ਸ਼੍ਰੀ ਸੰਤੋਸ਼ ਕੁਮਾਰ ਸਿੰਘ ਸੈਕਟਰੀ ਨੇ ਅਪਣੇ ਕਰ ਕਮਲਾਂ ਨਾਲ ਕੀਤਾ।
ਅਪਣੇ ਸੰਬੋਧਨ ਵਿੱਚ ਭਾਰਤੀਯ ਪੋਸਟਲ ਫੈਡਰੇਸ਼ਨ ਦੇ ਸੈਕਟਰੀ ਜਰਨਲ ਸ਼੍ਰੀ ਅਨੰਤ ਪਾਲ ਜੀ, ਸ਼੍ਰੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਭਾਰਤੀਯ ਮਜ਼ਦੂਰ ਸੰਘ ਨਾਲ ਸੰਬਧਤ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ਇਸ ਸਮੇਂ ਦੇਸ਼ ਦੀ ਨੰਬਰ ਇਕ ਪੋਸਟਲ ਯੂਨੀਅਨ ਬਣ ਕੇ ਉੱਭਰ ਰਹੀ ਹੈ।
ਇਸ ਮੌਕੇ ਤੇ ਪੰਜਾਬ ਦੇ ਸਰਕਲ ਸੈਕਟਰੀ ਸ਼੍ਰੀ ਵਿਜੇ ਕੁਮਾਰ ਨੇ ਅਪਣੇ ਸੰਬੋਧਨ ਵਿੱਚ ਭਾਰਤੀਯ ਯੂਨੀਅਨ ਦੀ ਕੇਂਦਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀਯ ਯੂਨੀਅਨ ਗਰੁੱਪ- ਸੀ ਪੰਜਾਬ ਸਰਕਲ ਨੂੰ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਯੂਨੀਅਨ ਨੂੰ ਕਮਰਾ ਅਲਾਟ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ।
ਇਸ ਵਿਸ਼ਾਲ ਮੀਟਿੰਗ ਨੂੰ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਫੈਡਰੇਸ਼ਨ ਨਵੀਂ ਦਿੱਲੀ, ਮਨਜੀਤ ਸਿੰਘ ਨਾਹਰ ਸੈਕਟਰੀ ਰਿਟਾਇਰਡ ਐਸੋਸੀਏਸ਼ਨ, ਮਨਪ੍ਰੀਤ ਸਿੰਘ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਡਿਵੀਜਨ ਸੈਕਟਰੀ ਅੰਮ੍ਰਿਤਸਰ, ਆਦਿ ਨੇ ਵੀ ਸੰਬੋਧਨ ਕੀਤਾ. ਇਸ ਮੌਕੇ ਕਮਲਜੀਤ ਸਿੰਘ ਬਟਾਲਾ ਸੈਕਟਰੀ ਇਕਬਾਲ ਸਿੰਘ ਦਿਓਲ ਬਟਾਲਾ ਵਾਈਸ ਪ੍ਰਧਾਨ ਪੰਜਾਬ ਗੁਰਮੀਤ ਸਿੰਘ, ਸਰਬਜੀਤ ਸਿੰਘ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਸਿੰਘ, ਗੁਲਬਾਘ ਸਿੰਘ, ਰਾਮ ਸਿੰਘ, ਸੁਨੀਲ ਕੁਮਾਰ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਕੁਲਦੀਪ ਸਿੰਘ ਉੱਪਲ, ਜੀ.ਡੀ ਵਰਮਾ, ਜਸਵਿੰਦਰ ਸਿੰਘ, ਵਿਪਨ ਕੁਮਾਰ, ਮੋਹਿੰਦਰ ਸਿੰਘ, ਰਜਨੀ ਗੁਪਤਾ, ਕੋਮਲਦੀਪ ਕੌਰ, ਮੈਡਮ ਨਿਧੀ , ਮਨੁ ਸ਼ਰਮਾ ਮੰਗਤ ਰਾਏ , ਬਲਵਿੰਦਰ ਸਿੰਘ, ਜਰਨੈਲ ਸਿੰਘ ਭੁੱਲਰ , ਪਵਨ ਕੁਮਾਰ, ਨਿਤੀਸ਼ ਕੁਮਾਰ , ਪਰਮਜੀਤ ਰਾਏ ਜਸਪ੍ਰੀਤ ਸਿੰਘ ਬਟਾਲਾ ਧੀਰਜ ਕੁਮਾਰ ਬਟਾਲਾ ਨਵਨੀਤ ਸਿੰਘ ਬਟਾਲਾ ਇਲਾਵਾ ਹੋਰ ਵੀ ਸੈਂਕੜੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Ads on article

Advertise in articles 1

advertising articles 2

Advertise