-->
ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਆਰ.ਬੀ.ਐਸ.ਕੇ ਦੀਆਂ ਟੀਮਾਂ ਦੀ ਕੀਤੀ ਮੀਟਿੰਗ

ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਆਰ.ਬੀ.ਐਸ.ਕੇ ਦੀਆਂ ਟੀਮਾਂ ਦੀ ਕੀਤੀ ਮੀਟਿੰਗ

ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਆਰ.ਬੀ.ਐਸ.ਕੇ ਦੀਆਂ ਟੀਮਾਂ
ਦੀ ਕੀਤੀ ਮੀਟਿੰਗ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) - ਸਿਹਤ ਵਿਭਾਗ ਜਿਲ੍ਹਾ ਤਰਨ ਤਾਰਨ ਵਲੋਂ ਸਿਵਲ ਸਰਜਨ ਡਾ ਭਾਰਤੀ ਭੂਸ਼ਣ ਜੀ ਦੀ ਪ੍ਰਧਾਨਗੀ ਹੇਠਾਂ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਆਰ.ਬੀ.ਐਸ.ਕੇ ਦੀਆਂ ਟੀਮਾਂ ਦੀ ਅਹਿਮ ਮੀਟਿੰਗ ਕੀਤੀ ਗਈ।ਇਸ ਮੋਕੇ ਤੇ ਸਿਵਲ ਸਰਜਨ ਡਾ ਭਾਰਤ ਭੂਸ਼ਣ ਨੇ ਕਿਹਾ ਕਿ ਅਨੀਮੀਆਂ ਕਾਰਣ ਵਿੱਚ ਸ਼ਰੀਰ ਵਿੱਚ ਖੁਨ ਦੀ ਕਮੀ ਹੋ ਜਾਦੀ ਹੈ ਅਤੇ ਸਰੀਰਕ ਤੰਦਰੁਸਤੀ ਤੇ ਵਾਧੇ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਜੱਚਾ-ਬੱਚਾ ਦੀ ਮੌਤ ਦਰ ਦਾ ਇੱਕ ਵੱਡਾ ਕਾਰਣ ਅਨੀਮੀਆ ਹੀ ਹੈ। ਇਸ ਸੱਮਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋ ਨਿਰੰਤਰ ੳਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨੋਡਲ ਅਫਸਰ ਬਾਣਾਇਆਂ ਗਿਆ ਹੈ। ਹਫਤੇ ਦੇ ਹਰ ਬੱਧਵਾਰ ਅਤੇ ਸ਼ਨੀਵਾਰ ਨੂੰ ਕੈਂਪ ਲਗਾ ਕੇ ਸਕੂਲ ਹੈਲਥ ਟੀਮਾਂ ਵਲੋਂ ਬੱਚਿਆਂ ਦੀ ਅਚੈ.ਬੀ. ਟੈਸਟਿੰਗ ਕੀਤੀ ਜਾਣੀ ਹੈ ਅਤੇ ਅਨੀਮੀਆਂ ਵਾਲੇ ਬੱਚਿਆਂ ਨੂੰ ਆਰ.ਬੀ.ਐਸ.ਕੇ. ਦੀਆਂ ਟੀਮਾਂ ਵਲੋਂ ਆਈ.ਐਫ.ਏ. ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਇਸਦੀ ਰਿਪੋਰਟ ਹਰ ਹਫਤੇ ਜਿਲਾ੍ਹ ਪੱਧਰ ਤੇ ਅਤੇ ਹਰ ਮਹੀਨੇ ਸਟੇਟ ਪੱਧਰ ਤੇ ਆਨ-ਲਾਈਨ ਭੇਜੀ ਜਾਵੇਗੀ। ਇਸਤੋਂ ਇਲਾਵਾ ਗਰਭਵਤੀ ਮਾਵਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਇਰਨ ਦੀ ਗੋਲੀਆਂ ਮੁਫਤ ਦੇਣਾ, ਹਫਤਾਵਰੀ ਆਇਰਨ ਫੋਲੀਕ ਐਸਿਡ ਸਪਲੀਮੈਂਟ ਤਹਿਤ 10 ਤੌ 19 ਸਾਲ ਤੱਕ ਦੇ ਸਾਰੇ ਰਜਿਸਟਰਡ ਕਿਸੋਰ/ਕਿਸ਼ੋਰੀਆਂ ਨੂੰ ਆਂਗਣਵਾੜੀ ਕੇਦਰਾਂ ਵਿਖੇ 6 ਵੀ ਤੋ 12 ਵੀ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆ ਨੂੰ ਹਫਤੇ ਵਿੱਚ ਇਕ ਵਾਰ ਆਇਰਨ ਫੋਲਿਕ ਐਸਿਡ ਦੀ ਗੋਲੀ ਖੁਆਈ ਜਾਦੀ ਹੈ। ਇਸ ਮੌਕੇ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਉਮੰਗ ਕਲਿਨੀਕ, ਕਲੱਬ ਫੀਟ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਅਤੇ ਆਰ.ਬੀ.ਐਸ.ਕੇ ਟੀਮਾਂ ਦੇ ਕੰਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਤੇ ਡਾ ਅਮਨਦੀਪ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਰਜਨੀ ਸ਼ਰਮਾਂ ਅਤੇ ਸਮੂਹ ਸਲੂਕ ਹੈਲਥ ਟੀਮਾਂ ਹਾਜਰ ਸਨ।

Ads on article

Advertise in articles 1

advertising articles 2

Advertise