-->
ਖਾਲਸਾ ਅਕੈਡਮੀ ਅਤੇ ਖਾਲਸਾ ਪ੍ਰੀਮੀਅਮ ਸਕੂਲ ਮਹਿਤਾ ਵਿਖੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ ਦੀ  ਹੋਈ ਨਿਯੁਕਤੀ

ਖਾਲਸਾ ਅਕੈਡਮੀ ਅਤੇ ਖਾਲਸਾ ਪ੍ਰੀਮੀਅਮ ਸਕੂਲ ਮਹਿਤਾ ਵਿਖੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ ਦੀ ਹੋਈ ਨਿਯੁਕਤੀ

ਖਾਲਸਾ ਅਕੈਡਮੀ ਅਤੇ ਖਾਲਸਾ ਪ੍ਰੀਮੀਅਮ ਸਕੂਲ ਮਹਿਤਾ ਵਿਖੇ ਨਵੇਂ
ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ ਦੀ ਹੋਈ ਨਿਯੁਕਤੀ
 
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ਮਹਿਤਾ ਵਿਖੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ।ਜਿਸ ਮੌਕੇ ਡਾ. ਜਤਿੰਦਰ ਸ਼ਰਮਾ ਨੂੰ ਯੋਗ ਅਤੇ ਤਜਰਬੇਕਾਰ ਅਧਿਆਪਕ ਹੋਣ ਕਰਕੇ ਇਸ ਅਹੁਦੇ ਦਾ ਮਾਣ ਪ੍ਰਾਪਤ ਹੋਇਆ ਹੈ। ਡਾ. ਜਤਿੰਦਰ ਸ਼ਰਮਾ ਪੀ. ਐੱਚ. ਡੀ ਹੋਣ ਦੇ ਨਾਲ ਨਾਲ ਪੁਲਿਸ ਡੀ . ਏ. ਵੀ ਪਬਲਿਕ ਸਕੂਲ ਮਾਨਸਾ ਦੇ 21 ਸਾਲਾਂ ਤੋਂ ਬਤੌਰ ਪ੍ਰਿੰਸੀਪਲ ਵਜੋਂ ਕੰਮ ਕਰਦੇ ਰਹੇ ਹਨ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਨੂੰ ਮੁੱਖ ਰੱਖਦਿਆਂ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਸਕੂਲ ਸੰਬੰਧਿਤ ਸਾਰੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਸਕੂਲ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ, ਸ਼ਿਸ਼ਟਾਚਾਰ ਨੂੰ ਬਣਾਈ ਰੱਖਣ ਲਈ ਅਤੇ ਹੋਰ ਸਾਰੀਆਂ ਸਕੂਲੀ ਗਤੀਵਿਧੀਆਂ ਕਰਵਾਉਣ ਲਈ ਇਕ ਚੰਗੇ ਡਾਇਰੈਕਟਰ ਪ੍ਰਿੰਸੀਪਲ ਦੀ ਚੋਣ ਕੀਤੀ ਗਈ ਹੈ।ਜੋ ਆਉਣ ਵਾਲੇ ਸਮੇਂ ਵਿੱਚ ਖਾਲਸਾ ਅਕੈਡਮੀ ਦਾ ਨਾਮ ਹੋਰ ਉੱਚਾ ਕਰਨਗੇ ਇਸ ਮੌਕੇ ਤੇ ਭਾਈ ਸੁਖਦੇਵ ਸਿੰਘ ਜੀ ਮੁੱਖ ਬੁਲਾਰਾ ਦਮਦਮੀ ਟਕਸਾਲ, ਗਿ. ਸਾਹਿਬ ਸਿੰਘ ਜੀ, ਮੈਡਮ ਸੁਖਮੀਤ ਕੌਰ, ਸ. ਗੁਰਦੀਪ ਸਿੰਘ ਜੀ ਜਲਾਲ ਉਸਮਾ, ਸ. ਹਰਸ਼ਦੀਪ ਸਿੰਘ ਰੰਧਾਵਾ, ਸ. ਅਵਤਾਰ ਸਿੰਘ ਬੁੱਟਰ ,ਸ.ਗੁਰਪਿੰਦਰ ਸਿੰਘ,ਸ. ਸੁਖਦੇਵ ਸਿੰਘ,ਮੈਡਮ ਪਰਵੀਨ ਕੌਰ, ਮੈਡਮ ਹਰਜੀਤ ਕੌਰ , ਮੈਡਮ ਗੀਤਾ ਸ਼ਰਮਾ ਅਤੇ ਲਾਸਿਆ ਸ਼ਰਮਾ,ਮੈਡਮ ਜੀਵਨਦੀਪ ਕੌਰ , ਮੈਡਮ ਤਨੀਆ ਮਾਨ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਧਾਈਆਂ ਦਿੱਤੀਆਂ।

Ads on article

Advertise in articles 1

advertising articles 2

Advertise