-->
ਹਰਿਆਵਲ ਪੰਜਾਬ ਵੱਲੋਂ ਰੁੱਖ ਲਗਾ ਮਨਾਇਆ ਵਿਸ਼ਵ ਵਾਤਾਵਰਣ ਦਿਵਸ:ਇੰਜੀ ਮਨਜੀਤ ਸਿੰਘ ਸੈਣੀ

ਹਰਿਆਵਲ ਪੰਜਾਬ ਵੱਲੋਂ ਰੁੱਖ ਲਗਾ ਮਨਾਇਆ ਵਿਸ਼ਵ ਵਾਤਾਵਰਣ ਦਿਵਸ:ਇੰਜੀ ਮਨਜੀਤ ਸਿੰਘ ਸੈਣੀ

ਹਰਿਆਵਲ ਪੰਜਾਬ ਵੱਲੋਂ ਰੁੱਖ ਲਗਾ ਮਨਾਇਆ ਵਿਸ਼ਵ ਵਾਤਾਵਰਣ
ਦਿਵਸ:ਇੰਜੀ ਮਨਜੀਤ ਸਿੰਘ ਸੈਣੀ
 
ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ) - ਹਰ ਸਾਲ, ਵਿਸ਼ਵ ਵਾਤਾਵਰਣ ਦਿਵਸ ਕੁਦਰਤ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਇਰਾਦੇ ਨਾਲ ਮਨਾਇਆ ਜਾਂਦਾ ਹੈ।ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦੀ ਮੁਹਿੰਮ “ਸਾਡੀ ਧਰਤੀ, ਸਾਡਾ ਭਵਿੱਖ” ਦੇ ਨਾਅਰੇ ਹੇਠ ਜ਼ਮੀਨ ਦੀ ਬਹਾਲੀ, ਮਾਰੂਥਲੀਕਰਨ ਅਤੇ ਸੋਕੇ ਦੀ ਲਚਕੀਲਾਪਣ 'ਤੇ ਕੇਂਦਰਿਤ ਹੈ। ਅਸੀਂ ਹੀ ਧਰਤੀ ਨੂੰ ਠੀਕ ਰੱਖਣਾ ਹੈ ।"  ਹਰਿਆਵਲ ਪੰਜਾਬ , ਅੰਮ੍ਰਿਤਸਰ ਵੱਲੋਂ ਸਸਸਸ ਕਾਲਿਜ ਫਾਰ ਕਾਮਰਸ ਦੇ ਪ੍ਰਿੰਸੀਪਲ , ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਰੁੱਖ ਲਗਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਹਰਿਆਵਲ ਪੰਜਾਬ ਵੱਲੋਂ ਇੰਜ ਮਨਜੀਤ ਸਿੰਘ ਸੈਣੀ , ਡਾ ਇਕਬਾਲ ਸਿੰਘ ਤੁੰਗ, ਸ੍ਰੀ ਵਿਪਨ ਸ਼ਰਮਾ ਨੇ ਬਚਿੱਆ ਨੂੰ ਵਾਤਾਵਰਣ ਨੂੰ ਸੁੱਧ ਰੱਖਣ ਲਈ ਪ੍ਰੇਰਿਤ ਕੀਤਾ ।ਇੰਜ ਮਨਜੀਤ ਸਿੰਘ ਸੈਣੀ ਨੇ ਵਾਤਾਵਰਣ ਦਿਵਸ ਦੀ ਮਹੱਤਤਾ ਦੱਸਦਿਆਂ ਬੱਚਿਆਂ ਨੂੰ ਪਾਣੀ ਬਚਾਉਣ , ਸਫਾਈ ਰੱਖਣ , ਹਰਿਆਵਲ ਵਧਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਵਿੱਚ ਸਾਥ ਮੰਗਿਆ ਸ੍ਰੀ ਵਿਪਨ ਸ਼ਰਮਾ ਨੇ ਬਚਿੱਆ ਨਾਲ ਰਲ ਹਰ ਜਨਮ ਦਿਨ ਤੇ ਪੌਦੇ ਲਗਾਉਣ ਦਾ ਵਾਇਦਾ ਲਿਆ । ਡਾ ਇਕਬਾਲ ਸਿੰਘ ਤੁੰਘ ਵੱਲੋਂ ਰੁੱਖਾਂ ਤੋਂ ਜੋ ਅਸੀ ਘਰੇਲੂ ਇਲਾਜ ਕਰ ਸਕਦੇ ਹਾਂ ਬਾਰੇ ਚਾਨਣਾ ਪਾਇਆ ਪ੍ਰਿੰਸੀਪਲ ਸਾਹਿਬਾ ਨੇ ਵੀ ਬੱਚਿਆਂ ਨੂੰ ਲੱਗੇ ਹੋਏ ਰੁੱਖਾਂ ਦਾ ਧਿਆਨ ਰਖਣ ਲਈ ਪ੍ਰੇਰਿਆ ।

Ads on article

Advertise in articles 1

advertising articles 2

Advertise