-->
ਮਰਵਾਹਾ ਦੀ ਅਗਵਾਈ ‘ਚ ਅੰਮ੍ਰਿਤਸਰ ਦੀਆਂ ਵਪਾਰਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡੀ.ਸੀ.ਪੀ ਦਾ ਸਨਮਾਨ

ਮਰਵਾਹਾ ਦੀ ਅਗਵਾਈ ‘ਚ ਅੰਮ੍ਰਿਤਸਰ ਦੀਆਂ ਵਪਾਰਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡੀ.ਸੀ.ਪੀ ਦਾ ਸਨਮਾਨ

ਮਰਵਾਹਾ ਦੀ ਅਗਵਾਈ ‘ਚ ਅੰਮ੍ਰਿਤਸਰ ਦੀਆਂ ਵਪਾਰਕ ਜਥੇਬੰਦੀਆਂ
ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡੀ.ਸੀ.ਪੀ ਦਾ ਸਨਮਾਨ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) - ਵਰਲਡ ਸਿੱਖ ਚੈਂਬਰ ਆਫ ਕਾਮਰਸ, ਟਰੇਡ ਤੇ ਇੰਡਸਟਰੀ ਐਸੋਸੀਏਸ਼ਨ, ਅੰਮ੍ਰਿਤਸਰ ਵਿਕਾਸ ਮੰਚ ਅਤੇ ਹੋਰ ਵਪਾਰਕ ਜਥੇਬੰਦੀਆਂ ਦਾ ਵਫਦ ਚੈਂਬਰ ਦੇ ਪ੍ਰਧਾਨ ਅਤੇ ਉਘੇ ਉਦਯੋਗਪਤੀ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ.ਸੀ.ਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੂੰ ਮਿਲਿਆ।ਇਸ ਮੌਕੇ ਟੈਕਸਟਾਈਲ ਮੈਨਿਉਫੈਕਚਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਾਜੀਵ ਖੰਨਾ,ਡਰੀਮ ਸਿਟੀ ਕਾਲੋਨੀ ਦੇ ਮਾਲਕ ਦਲਬੀਰ ਸਿੰਘ ਬੇਦੀ, ਟ੍ਰੇਡ ਐਂਡ ਇੰਡਸਟਰੀ ਦੇ ਵਾਇਸ ਪ੍ਰਧਾਨ ਹਰਪਾਲ ਸਿੰਘ ਆਹਲੂਵਾਲੀਆ,ਗੋਲਡ ਸਮਿਥ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਪੂਜੀ,ਅੰਮ੍ਰਿਤਸਰ ਵਿਕਾਸ ਮੰਚ ਤੋਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ,ਕੁਲਵਿੰਦਰ ਸਿੰਘ ਮਰਵਾਹਾ,ਵਿਕਾਸ ਸ਼ਰਮਾ,ਇੰਦਰਜੀਤ ਸਿੰਘ ਜਨਰਲ ਮੈਨੇਜਰ, ਪ੍ਰਵੀਨ ਗੁਪਤਾ ਆਦਿ ਹਾਜ਼ਰ ਸਨ।ਇਸ ਮੌਕੇ ਮਰਵਾਹਾ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿੰਨ੍ਹਾਂ ਦਾ ਇਥੋਂ ਤਬਾਦਲਾ ਹੋ ਗਿਆ ਹੈ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਦੇ ਵਿੱਚ ਕ੍ਰਾਇਮ, ਲੂਟ ਖੋਹ ਘਟੀ ਸੀ ਅਤੇ ਟ੍ਰੈਫਿਕ ਸਮੱਸਿਆ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਸੀ।ਮਰਵਾਹਾ ਨੇ ਕਿਹਾ ਕਿ ਅੱਜ ਅਸੀਂ ਸ਼ਾਂਤਮਈ ਚੋਣਾਂ ਕਰਵਾਉਣ ਦੇ ਕਾਰਨ ਸੀ.ਪੀ ਗੁਰਪ੍ਰੀਤ ਸਿੰਘ ਭੁੱਲਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਲਈ ਇਕੱਠੇ ਹੋਏ ਹਾਂ। ਇਸ ਮੌਕੇ ਵਫਦ ਵੱਲੋਂ ਡੀ.ਸੀ.ਪੀ ਆਲਮ ਵਿਜੇ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।

Ads on article

Advertise in articles 1

advertising articles 2

Advertise