-->
ਸਬ ਡਵੀਜ਼ਨ ਚੁਗਾਵਾਂ ਵਿਖੇ ਬਿਜਲੀ ਮੰਤਰੀ ਖਿਲਾਫ ਧਰਨਾ

ਸਬ ਡਵੀਜ਼ਨ ਚੁਗਾਵਾਂ ਵਿਖੇ ਬਿਜਲੀ ਮੰਤਰੀ ਖਿਲਾਫ ਧਰਨਾ

ਸਬ ਡਵੀਜ਼ਨ ਚੁਗਾਵਾਂ ਵਿਖੇ ਬਿਜਲੀ ਮੰਤਰੀ
ਖਿਲਾਫ ਧਰਨਾ
 
ਅੰਮ੍ਰਿਤਸਰ,16 ਜੂਨ (ਸੁਖਬੀਰ ਸਿੰਘ) - ਬਿਜਲੀ ਕਰਮਚਾਰੀ ਦੀ ਬਦਲੀ ਨੂੰ ਲੈ ਕੇ ਰੋਸ ਵਜੋਂ ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਚੁਗਾਵਾਂ ਵਿਖੇ ਡਿਵੀਜ਼ਨ ਪ੍ਰਧਾਨ ਦਿਲਬਾਗ ਸਿੰਘ ਡਿਵੀਜ਼ਨ ਸਕੱਤਰ ਜੁਗਰਾਜ ਸਿੰਘ ਤੋਲਾ ਨੰਗਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ 
ਇਸ ਸਬੰਧੀ ਜਾਣਕਾਰੀ ਦਿੰਦੇ ਡਵੀਜ਼ਨ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਟਾਂਗਰਾ ਵਿਖੇ ਤੈਨਾਤ ਸੀ ਤਲਵਿੰਦਰ ਸਿੰਘ ਲਾਈਨ ਮੈਨ ਦੀ ਰੰਜਿਸ਼ ਤਹਿਤ ਨਜਾਇਜ਼ ਧੱਕੇਸ਼ਾਹੀ ਨਾਲ ਨਵਾਂ ਸ਼ਹਿਰ ਡਿਵੀਜ਼ਨ ਹੁਸ਼ਿਆਰਪੁਰ ਵਿਖੇ ਬਦਲੀ ਕਰ ਦਿੱਤੀ ਗਈ ਹੈ ਜਬਰੀ ਤਲਵਿੰਦਰ ਸਿੰਘ ਨੂੰ ਰਲੀਵ ਕਰ ਦਿੱਤਾ ਗਿਆ ਹੈ ਜਿਸਦੇ ਰੋਸ ਵਜੋਂ ਸਭ ਡਿਵੀਜ਼ਨ ਚੁਗਾਵਾਂ ਦੇ ਸਮੁੱਚੇ ਬਿਜਲੀ ਕਾਮੇ ਆਪਣਾ ਕੰਮ ਕਾਜ ਠੱਪ ਕਰਕੇ ਰੋਸ ਧਰਨਾ ਦੇ ਰਹੇ ਹਨ ਸਮੁੱਚੇ ਬਿਜਲੀ ਕਾਮਿਆਂ ਤੇ ਬੁਲਾਰਿਆਂ ਨੇ ਉੱਚ ਅਧਿਕਾਰੀਆਂ ਮੈਨੇਜਮੈਂਟ ਤੇ ਬਿਜਲੀ ਮੰਤਰੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਨਜਾਇਜ਼ ਕੀਤੀ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਉਨਾ ਚਿਰ ਸਾਡੀ ਜਥੇਬੰਦੀ ਵੱਲੋਂ ਆਪਣੇ ਸਾਥੀਆਂ ਨਾਲ ਲਗਾਤਾਰ ਰੋਸ ਧਰਨਾ ਜਾਰੀ ਰੱਖੇਗੀ ਇਸ ਰੋਸ ਸਬੰਧੀ ਧਰਨੇ ਵਿੱਚ ਜੇਕਰ ਕਿਸੇ ਵੀ ਖਪਤਕਾਰ ਨੂੰ ਬਿਜਲੀ ਦੀ ਸਮੱਸਿਆ ਜਿਵੇਂ ਕਿਸਾਨਾਂ ਨੂੰ ਜਾਂ ਪਬਲਿਕ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਇਸਦੀ ਸਾਰੀ ਜਿੰਮੇਵਾਰੀ ਉੱਚ ਅਧਿਕਾਰੀਆਂ ਮੈਨੇਜਮੈਂਟ ਤੇ ਬਿਜਲੀ ਮੰਤਰੀ ਦੀ ਹੋਵੇਗੀ ਇਸ ਮੌਕੇ ਬਲਜਿੰਦਰ ਸਿੰਘ ਰਾਜਾ ਸਾਂਸੀ ਕੁਲਵਿੰਦਰ ਸਿੰਘ ਬਾਬਾ ਸੰਦੀਪ ਸਿੰਘ ਪ੍ਰਧਾਨ ਰਾਜ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise