-->
ਪੀਂਘਾਂ ਸੋਚ ਦੀਆਂ ਸਹਿਤ ਮੰਚ ਵਲੋਂ ਸਾਹਿਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਨਾਲ ਸ਼ਿੰਦੇ ਲਹੌਰੀਏ ਦਾ ਹੋਵੇਗਾ ਸਨਮਾਨ

ਪੀਂਘਾਂ ਸੋਚ ਦੀਆਂ ਸਹਿਤ ਮੰਚ ਵਲੋਂ ਸਾਹਿਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਨਾਲ ਸ਼ਿੰਦੇ ਲਹੌਰੀਏ ਦਾ ਹੋਵੇਗਾ ਸਨਮਾਨ

ਪੀਂਘਾਂ ਸੋਚ ਦੀਆਂ ਸਹਿਤ ਮੰਚ ਵਲੋਂ ਸਾਹਿਤ ਜਗਤ ਦੀਆਂ ਨਾਮਵਰ
ਸ਼ਖਸੀਅਤਾਂ ਨਾਲ ਸ਼ਿੰਦੇ ਲਹੌਰੀਏ ਦਾ ਹੋਵੇਗਾ ਸਨਮਾਨ
ਅੰਮ੍ਰਿਤਸਰ 19 ਜੂਨ (ਸੁਖਬੀਰ ਸਿੰਘ) - ਪੀਂਘਾਂ ਸੋਚ ਦੀਆਂ ਸਹਿਤ ਮੰਚ ਵਲੋਂ ਮਿਤੀ 22 ਜੂਨ ਨੂੰ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਹਿਤ ਜਗਤ ਨਾਲ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਦੇ ਨਾਲ-ਨਾਲ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਖਜਾਨਚੀ ਸਵਿੰਦਰ ਸਿੰਘ ਸ਼ਿੰਦਾ ਲਹੌਰੀਆ (ਪੱਤਰਕਾਰ ਤੇ ਕਵੀ) ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ੁੱਕਰਗੁਜਾਰ ਸਿੰਘ ਨੇ ਪੀਂਘਾਂ ਸੋਚ ਦੀਆਂ ਸਹਿਤ ਮੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਨਮਾਨ ਸਮਾਰੋਹ ਵਿਚ ਪੱਤਰਕਾਰੀ ਦੇ ਖੇਤਰ 'ਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸਾਹਿਤ ਨਾਲ ਜੁੜੇ ਸਵਿੰਦਰ ਸਿੰਘ ਸ਼ਿੰਦਾ ਲਹੌਰੀਆ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

Ads on article

Advertise in articles 1

advertising articles 2

Advertise